ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦੇ ਵਿਰੋਧ ਤੋਂ ਬਚਣ ਦਾ ਗੁਰਨਾਮ ਚੜੂਨੀ ਨੇ ਦੱਸਿਆ ਤਰੀਕਾ

TeamGlobalPunjab
2 Min Read

ਸ੍ਰੀ ਆਨੰਦਪੁਰ ਸਾਹਿਬ : ਖੇਤੀ ਕਾਨੂੰਨ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਤਾਂ ਪੂਰੇ ਦੇਸ਼ ਭਰ ਵਿੱਚ ਵੀ ਕਿਸਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸੇ ਤਹਿਤ ਹੋਲਾ ਮਹੱਲੇ ਦੇ ਸਮਾਗਮਾਂ ਨੂੰ ਧਿਆਨ ‘ਚ ਰੱਖਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਵੀ ਕਿਸਾਨਾਂ ਵੱਲੋਂ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਲੀਡਰ ਪਹੁੰਚੇ। ਇਸ ਦੌਰਾਨ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਲਈ ਇਹ ਵੱਡਾ ਦਿਨ ਹੈ ਕਿ ਅੱਜ ਅਸੀਂ ਗੁਰੂਆਂ ਦੀ ਧਰਤੀ ‘ਤੇ ਕਾਨਫਰੰਸ ਕਰਨ ਲਈ ਪਹੁੰਚੇ ਹਾਂ। ਉਹਨਾਂ ਕਿਹਾ ਕਿ ਅੱਜ ਦੀ ਰੈਲੀ ਵੀ ਉਸੇ ਅੰਦੋਲਨ ਦਾ ਹਿੱਸਾ ਹੈ ਜੋ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਿਹਾ ਹੈ। ਚੜੂਨੀ ਨੇ ਕਿਹਾ ਿਕ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਕਿਸਾਨ ਮਹਾਰੈਲੀ ਰੱਖੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਹੁਣ ਕਿਸਾਨ ਲਹਿਰ ਨੂੰ ਹਰ ਪਿੰਡ ਹਰ ਘਰ ਤੱਕ ਪਹੁੰਚਾਉਣ ਵਿੱਚ ਲੱਗੇ ਹਾਂ। ਸਰਕਾਰ ਦੇਸ਼ ਸਾਹਮਣੇ ਗਲਤ ਤੱਥ ਪੇਸ਼ ਕਰ ਰਹੀ ਹੈ ਕਿ ਕਿਸਾਨਾਂ ਦਾ ਅੰਦੋਲਨ ਕਮਜ਼ੋਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਜਿੱਥੇ ਵੀ ਕਾਨਫਰੰਸ ਲਈ ਪਹੁੰਚਦੇ ਹਾਂ ਤਾਂ ਲੋਕਾਂ ਦਾ ਵੱਡਾ ਇਕੱਠ ਸਾਨੂੰ ਸਹਿਯੋਗ ਲਈ ਪਹੁੰਚਦਾ ਹੈ।

ਇਸ ਦੌਰਾਨ ਬੀਜੇਪੀ ਲੀਡਰ ਅਰੁਣ ਨਾਰੰਗ ‘ਤੇ ਮਲੋਟ ਵਿੱਚ ਹੋਏ ਹਮਲੇ ਨੂੰ ਲੈ ਕੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ। ਪਰ ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦਾ ਇਲਾਜ ਵੀ ਬੀਜੇਪੀ ਕੋਲ ਹੀ ਹੈ। ਤਿੰਨ ਖੇਤੀ ਕਾਨੂੰਨ ਰੱਦ ਕੀਤੇ ਜਾਣ ਫਿਰ ਕਿਸੇ ਵੀ ਭਾਜਪਾ ਲੀਡਰ ਦਾ ਵਿਰੋਧ ਨਹੀਂ ਹੋਵੇਗਾ। ਚੜੂਨੀ ਨੇ ਕਿਹਾ ਕਿ ਖੇਤੀ ਕਾਨੂੰਨ ਖਿਲਾਫ਼ ਦੇਸ਼ ਇੱਕਜੁੱਟ ਹੈ ਦੇਸ਼ ਭਰ ਵਿੱਚ ਅੰਦੋਲਨ ਚੱਲ ਰਹੇ ਹਨ। ਅਜਿਹੇ ਵਿੱਚ ਬੀਜੇਪੀ ਦੇ ਲੀਡਰ ਕਿਉਂ ਪ੍ਰੈੱਸ ਕਾਨਫਰੰਸਾਂ ਕਰ ਰਹੇ ਹਨ ਕਿਉਂਕਿ ਦਫ਼ਤਰਾਂ ਦੇ ਉਦਘਾਟਨ ਕਰ ਰਹੇ ਹਨ? ਉਹਨਾਂ ਕਿਹਾ ਕਿ ਬੀਜੇਪੀ ਲੀਡਰ ਅਜਿਹੀਆਂ ਗਤੀਵੀਧੀਆਂ ਨਹੀਂ ਕਰਨਗੇ ਤਾਂ ਲੋਕਾਂ ਇਹਨਾਂ ਦਾ ਵਿਰੋਧ ਕਿਵੇਂ ਕਰਨਗੇ?

Share This Article
Leave a Comment