ਯੂਕੇ ਦੇ ਡਰਬੀ ਸਥਿਤ ਗੁਰੂ ਅਰਜਨ ਦੇਵ ਜੀ ਗੁਰੂਘਰ ‘ਚ ਭੰਨ-ਤੋੜ, ਪਾਕਿਸਤਾਨੀ ਗ੍ਰਿਫਤਾਰ

TeamGlobalPunjab
3 Min Read

ਡਰਬੀ: ਬ੍ਰਿਟੇਨ ਦੇ ਡਰਬੀ ਵਿੱਚ ਸੋਮਵਾਰ ਸਵੇਰੇ ਗੁਰੂ ਅਰਜਨ ਦੇਵ ਗੁਰਦੁਆਰਾ ‘ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ, ਆਪਣੀ ਸਮਾਜਿਕ ਸੇਵਾ ਲਈ ਜਾਣੇ ਜਾਂਦੇ ਗੁਰਦੁਆਰਾ ਸਾਹਿਬ ‘ਤੇ ਇਸ ਤਰ੍ਹਾਂ ਦੇ ਹਮਲੇ ਦੇ ਪਿੱਛੇ ਹੇਟ ਕਰਾਇਮ ਦੀ ਗੱਲ ਕਹੀ ਜਾ ਰਹੀ ਹੈ।

ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨੀ ਮੂਲ ਦਾ ਹੈ। ਲਾਕਡਾਉਨ ਦੇ ਦੌਰਾਨ ਗੁਰੂ ਘਰ ਵਿੱਚ ਸੰਗਤ ਦਾ ਆਉਣਾ ਬੰਦ ਹੈ ਅਤੇ ਹਰ ਦਿਨ ਅਰਦਾਸ ਲਾਈਵ ਸਟਰੀਮ ਕੀਤੀ ਜਾ ਰਹੀ ਹੈ।

ਡਰਬੀ ਦਾ ਗੁਰੂ ਅਰਜਨ ਦੇਵ ਗੁਰਦੁਆਰਾ ਲੋੜਵੰਦਾਂ ਤੱਕ ਲੰਗਰ ਪਹੁੰਚਾਣ ਦੇ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਜਾਣਿਆ ਜਾਂਦਾ ਹੈ। ਇੱਥੇ ਸੋਮਵਾਰ ਸਵੇਰੇ ਇੱਕ ਵਿਅਕਤੀ ਨੇ ਭੰਨ-ਤੋੜ ਕੀਤੀ। ਸਾਹਮਣੇ ਆਈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਕਿੰਝ ਨੁਕਸਾਨ ਪਹੁੰਚਾਇਆ ਗਿਆ ਹੈ।

ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾ ਨੇ ਟਵੀਟ ਕੀਤਾ ਕਿ ਕਿਸੇ ਵੀ ਧਾਰਮਿਕ ਅਸਥਾਨ ‘ਤੇ ਹੋਏ ਹਮਲੇ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਮੈਂ ਉਸ ਸੰਗਤ ਨਾਲ ਹਾਂ ਜੋ ਗੁਰੂ ਅਰਜਨ ਦੇਵ ਗੁਰਦੁਆਰੇ ਤੋਂ ਹਰ ਰੋਜ਼ 500 ਲੋਕਾਂ ਲਈ ਭੋਜਨ ਤਿਆਰ ਕਰਦੀ ਹੈ।

ਗੁਰਦੁਆਰਾ ਸਾਹਿਬ ਵਲੋਂ ਬਿਆਨ ਜਾਰੀ ਕਰ ਇਹ ਵੀ ਕਿਹਾ ਗਿਆ ਹੈ ਕਿ ਅਜਿਹੀ ਘਟਨਾਵਾਂ ਨਾਲ ਉਨ੍ਹਾਂ ਦੀ ਸੇਵਾ ਭਾਵਨਾ ਵਿੱਚ ਕਮੀ ਨਹੀਂ ਆਵੇਗੀ ਅਤੇ ਮਦਦ ਦਾ ਕੰਮ ਜਾਰੀ ਰੱਖਿਆ ਜਾਵੇਗਾ।

ਲਾਕਡਾਉਨ ਦੇ ਵਿੱਚ ਗੁਰਦੁਆਰਾ ਸਾਹਿਬ ਹਰ ਦਿਨ 350 – 500 ਲੋਕਾਂ ਨੂੰ ਖਾਣਾ ਖਵਾਉਂਦਾ ਹੈ। ਕਿਸੇ ਵੀ ਧਰਮ, ਭਾਈਚਾਰੇ ਦੇ ਲੋਕਾਂ ਨੂੰ ਇੱਥੇ ਮਦਦ ਪਹੁੰਚਾਈ ਜਾਂਦੀ ਹੈ । ਖਾਸਕਰ ਕੋਰੋਨਾ ਵਾਇਰਸ ਦੇ ਵਿੱਚ ਇੱਥੇ ਫਰੰਟਲਾਇਨ ਵਰਕਰਸ ਨੂੰ ਅੱਗੇ ਵਧਕੇ ਮਦਦ ਦਿੱਤੀ ਜਾ ਰਹੀ ਹੈ।

Share This Article
Leave a Comment