ਬੱਤੀ ਵਾਲੇ ਗੁਰਦਾਸ ਮਾਨ ਦਾ ਆਹ ਦੇਖੋ ਨਵਾਂ ਰੂਪ, ਪਤਨੀ ਨੂੰ ਹੱਥ ਦਾ ਪੰਜਾ ਖੋਲ੍ਹ ਕਹੀ ਅਜਿਹੀ ਗੱਲ, ਕਿ ਪੱਤਰਕਾਰ ਨੇ ਝੱਟ ਘੁਮਾ ਲਿਆ ਕੈਮਰਾ

TeamGlobalPunjab
4 Min Read

ਜਲੰਧਰ : ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਪੋਸਟਰ ਦਿਖਾ ਕੇ ਵਿਰੋਧ ਕਰ ਰਹੇ ਇੱਕ ਪੰਜਾਬੀ ਪ੍ਰੇਮੀ ਦੱਸੇ ਜਾਂਦੇ ਬੰਦੇ ਨੂੰ ‘ਬੱਤੀ ਬਣਾ ਕੇ ਲੈ ਲੈ’ਡਾਇਲਾਗ ਬੋਲਣ ਤੋਂ ਬਾਅਦ ਨਵੇਂ ਰੂਪ ਵਿੱਚ ਮਸ਼ਹੂਰ ਹੋਏ ਗਾਇਕ ਗੁਰਦਾਸ ਮਾਨ ਇੰਨੀ ਦਿਨੀਂ ਮੀਡੀਆ ਲਈ ਪਹਿਲਾਂ ਨਾਲੋ ਕਿਤੇ ਵੱਧ ਖਿੱਚ ਦਾ ਕੇਂਦਰ ਬਣੇ ਹੋਏ ਹਨ। ਅੱਜ ਕੱਲ੍ਹ ਮਾਨ ਜਿਹੜੀ ਵੀ ਗੱਲ ਕਹਿੰਦੇ ਹਨ ਮੀਡੀਆ ਲਈ ਉਹ ਬੇਹੱਦ ਮਾਈਨੇ ਰੱਖਦੀ ਹੈ। ਫਿਰ ਭਾਵੇਂ ਬੀਤੀ ਕੱਲ੍ਹ ਉਨ੍ਹਾਂ ਵੱਲੋਂ ਆਪਣੀ ਗੱਡੀ ਦੇ ਮੱਥੇ ‘ਤੇ ਜੂੜੇ ਵਰਗਾ ਇਸ਼ਾਰਾ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਬੱਤੀ ਤਾਂ ਗੱਡੀ ‘ਤੇ ਵੀ ਲਗਦੀ ਹੈ, ਤੇ ਭਾਵੇਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਡੀ ‘ਚ ਬੈਠੀ ਪਤਨੀ ਨੂੰ ਹੱਥ ਦਾ ਪੰਜਾ ਖੋਲ੍ਹ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਿਰਪਾ ਕਰਕੇ ਮੈਨੂੰ ਬੋਲਣ ਦਿਓ। ਇਹ ਸਾਰੇ ਪਲਾਂ ਨੂੰ ਪੱਤਰਕਾਰਾਂ ਨੇ ਬੜੀ ਬਾਰੀਕੀ ਨਾਲ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ ਤੇ ਬਾਅਦ ਵਿੱਚ ਉਨ੍ਹਾਂ ਸਾਰਿਆਂ ਨੇ ਵੀਡੀਓ ਮੋੜ ਮੋੜ ਕੇ ਇਹ ਦੇਖਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਕਿ ਗੁਰਦਾਸ ਮਾਨ ਨੇ ਹੱਥ ਦਾ ਪੰਜਾ ਖੋਲ੍ਹ ਕੇ ਪਤਨੀ ਵੱਲ ਜਿਹੜਾ ਇਸ਼ਾਰਾ ਕੀਤਾ ਸੀ ਅਸਲ ਵਿੱਚ ਉਹ ਹੈ ਕੀ ਸੀ?

ਦੱਸ ਦਈਏ ਕਿ ਜਲੰਧਰ ਤੋਂ ਨਕੋਦਰ ਜਾਣ ਲਈ ਗੁਰਦਾਸ ਮਾਨ ਆਪਣੀ ਗੱਡੀ ‘ਚ ਬੈਠ ਕੇ ਜਿਉਂ ਹੀ ਜਾਣ ਲੱਗਿਆ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਅੱਜ ਗੁਰਦਾਸ ਮਾਨ ਨੇ ਕੱਲ ਵਾਂਗ ਹੱਥ ਜੋੜ ਕੇ ਪੱਤਰਕਾਰਾਂ ਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਗੱਡੀ ਰੋਕੀ ਤੇ ਬੜੇ ਪਿਆਰ ਨਾਲ ਕੈਮਰੇ ‘ਤੇ ਆਪਣੇ ਸੁਣਨ ਵਾਲਿਆਂ ਅਤੇ ਪੰਜਾਬੀ ਪ੍ਰੇਮੀਆਂ ਨੂੰ ਇਹ ਕਿਹਾ ਕਿ, “ਰੱਬ ਸਭ ਨੂੰ ਰਾਜ਼ੀ ਰੱਖੇ, ਰੂਹ ਤਾਜ਼ੀ ਰੱਖੇ, ਹਮੇਸ਼ਾ ਖੁਸ਼ੀ ਤੇ ਖੁਸ਼ਹਾਲੀ ਰਹੇ, ਇਤਫਾਕ ਤੇ ਮੁਹੱਬਤ ਬਣੀ ਰਹੇ, ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਕੁਝ ਨਹੀਂ ਰੱਖਿਆ, ਮੇਰੀ ਜਾਤੀ ਰਾਏ ਨੂੰ ਇੰਨਾ ਪਕੜ ਕੇ ਕਿਉਂ ਚੱਲਣ ਦੀ ਲੋੜ ਹੈ ਬਾਬਾ ਜੀ, ਪ੍ਰਮਾਤਮਾ ਸਭ ਨੂੰ ਸਮੱਤ ਬਖਸ਼ੇ, ਸਦਬੁੱਧੀ ਬਖ਼ਸ਼ੇ, ਸਦਭਾਵਨਾ ਬਖਸ਼ੇ”। ਇਸ ਦੌਰਾਨ ਪੱਤਰਕਾਰ ਗੁਰਦਾਸ ਮਾਨ ਨੂੰ ਵਿੱਚੇ ਹੀ ਰੋਕ ਕੇ ਇਹ ਸਵਾਲ ਕਰ ਦਿੰਦੇ ਹਨ ਕਿ ਸ਼ਰਾਰਤੀ ਅਨਸਰਾਂ ਬਾਰੇ ਤੁਹਾਡਾ ਕੀ ਕਹਿਣਾ ਹੈ? ਜਿਸ ਦੇ ਜਵਾਬ ਵਿੱਚ ਮਾਨ ਕਹਿੰਦਾ ਹੈ ਕਿ, “ਸ਼ਰਾਰਤੀ ਅਨਸਰ ਹਰ ਜਗ੍ਹਾ ਹੁੰਦੇ ਹਨ ਤੁਸੀਂ ਕਿਰਪਾ ਕਰਕੇ… ਹਾਲੇ ਗੱਲ ਇੱਥੇ ਹੀ ਪਹੁੰਚੀ ਹੁੰਦੀ ਹੈ ਕਿ ਇਸ ਦੌਰਾਨ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਮਾਨ ਦੇ ਨਾਲ ਬੈਠੀ ਉਸ ਦੀ ਪਤਨੀ ਉਸ ਨੂੰ ਮੋਢੇ ‘ਤੇ ਹੱਥ ਰੱਖ ਕੇ ਚੁੱਪ ਹੋਣ ਦਾ ਇਸ਼ਾਰਾ ਕਰਦੀ ਹੈ ਤੇ ਇਸ ਗੱਲ ਤੋਂ ਮਾਨ ਥੋੜਾ ਖਿਝ ਕੇ ਪਤਨੀ ਵੱਲ ਆਪਣੇ ਹੱਥ ਦਾ ਪੰਜਾ ਖੋਲ੍ਹ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਕਿ… ਪਲੀਜ਼ (ਕਿਰਪਾ ਕਰਕੇ) ਮੈਨੂੰ ਬੋਲਣ ਦਿਓ।

ਮਾਨ ਦੀ ਪਤਨੀ ਵੱਲੋਂ ਉਸ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਸੰਭਲ ਕੇ ਬੋਲਣ ਦਾ ਇਸ਼ਾਰਾ ਕਰਨਾ ਤੇ ਮਾਨ ਵੱਲੋਂ ਖਿਝ ਕੇ ਆਪਣੀ ਗੱਲ ਪੂਰੀ ਕਰਨ ਦੀ ਬੇਨਤੀ ਕਰਨਾ ਇਹ ਦਰਸ਼ਾਉਂਦਾ ਹੈ ਕਿ ਦੁਨੀਆਂ ਭਰ ਵਿੱਚ ਉਸ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੇ ਗੁਰਦਾਸ ਮਾਨ ਦੇ ਮਨ‘ਤੇ ਕਿੰਨਾ ਡੂੰਘਾ ਅਸਰ ਪਾਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਦਰਸ਼ਨ ਅਤੇ ਗੁਰਦਾਸ ਮਾਨ ਦਾ ਹਿੰਦੀ ਦੇ ਹੱਕ ਵਿੱਚ ਸਟੈਂਡ ਲੈ ਜਾਣਾ ਕੀ ਰੰਗ ਵਿਖਾਵੇਗਾ ਕਿਉਂਕਿ ਮਾਨ ਅਜੇ ਵੀ ਇਹੋ ਕਹਿ ਰਹੇ ਹਨ ਕਿ ਹਿੰਦੀ ਬਾਰੇ ਉਨ੍ਹਾਂ ਨੇ ਜੋ ਕੁਝ ਕਿਹਾ ਉਹ ਉਨ੍ਹਾਂ ਦੀ ਜਾਤੀ ਰਾਏ ਹੈ ਤੇ ਜਾਤੀ ਰਾਏ ਨੂੰ ਹੀ ਲੋਕ ਫੜ ਕੇ ਬੈਠ ਗਏ ਹਨ।

Share this Article
Leave a comment