ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਸਿੱਧੂ ਨਾਲ ਕਰਿਆ ਇੱਕ ਪੁਰਾਣਾ ਵਾਅਦਾ ਕੀਤਾ ਪੂਰਾ

Rajneet Kaur
2 Min Read

ਚੰਡੀਗੜ੍ਹ: ਮਸ਼ਹੂਰ ਲੋਕ ਗਾਇਕ ਗੁਰਦਾਸ ਮਾਨ ਸ਼ਨੀਵਾਰ ਸ਼ਾਮ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਥੇ ਉਨ੍ਹਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਨਾਲ ਲੰਮੀ ਗੱਲਬਾਤ ਕੀਤੀ ਤੇ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਦੌਰਾਨ ਗੁਰਦਾਸ ਮਾਨ ਨੂੰ ਦੇਖ ਕੇ ਸਿੱਧੂ ਦੇ ਮਾਤਾ-ਪਿਤਾ ਕਾਫੀ ਭਾਵੁਕ ਨਜ਼ਰ ਆਏ।

ਪਿੰਡ ਮੂਸਾ ਵਿੱਚ ਹਵੇਲੀ ਪਹੁੰਚੇ ਗੁਰਦਾਸ ਮਾਨ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਭਾਵੁਕ ਹੋ ਗਏ। ਪਹਿਲਾਂ ਉਨ੍ਹਾਂ ਫੋਟੋ ਨੂੰ ਨਮਸਕਾਰ ਕੀਤਾ ਤੇ ਫਿਰ ਉਸ ਨੂੰ ਜੱਫੀ ਪਾਈ।ਗੁਰਦਾਸ ਮਾਨ ਨੇ ਪਿੰਡ ਪਹੁੰਚ ਕੇ ਸਿੱਧੂ ਨਾਲ ਇੱਕ ਪੁਰਾਣਾ ਵਾਅਦਾ ਪੂਰਾ ਕੀਤਾ। ਦਰਅਸਲ, ਸਿੱਧੂ ਮੂਸੇ ਵਾਲੇ ਨੇ ਗੁਰਦਾਸ ਮਾਨ ਨੂੰ ਕਿਹਾ ਸੀ ਕਿ ਉਹ ਜਦੋਂ ਵੀ ਉਨ੍ਹਾਂ ਦੇ ਘਰ ਆਵੇਗਾ, ਉਹ ਉਨ੍ਹਾਂ ਨੂੰ ਚੁੱਲ੍ਹੇ ਦੀ ਰੋਟੀ ਖੁਆਏਗਾ। ਸ਼ਨੀਵਾਰ ਨੂੰ ਗੁਰਦਾਸ ਮਾਨ ਨੇ ਸਿੱਧੂ ਦੇ ਪਿਤਾ ਬਲਕਾਰ ਸਿੰਘ ਨਾਲ ਬੈਠ ਕੇ ਘਰ ‘ਚ ਚੁੱਲ੍ਹੇ ਦੀ ਰੋਟੀ ਖਾਧੀ ਅਤੇ ਸਿੱਧੂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ।

ਦਸ ਦਈਏ ਕਿ  ਸਿੱਧੂ  ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਤੋਂ ਬਾਅਦ ਪਰਿਵਾਰ ਵੀ ਨਹੀ, ਸਗੋਂ ਸੰਗੀਤ ਜਗਤ ਦੇ ਨਾਲ-ਨਾਲ ਪੂਰਾ ਪੰਜਾਬ ਸੋਗ ਵਿੱਚ ਡੁੱਬਿਆ ਹੋਇਆ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ 32 ਦੋਸ਼ੀ ਅਜੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਹਨ। ਉਥੇ ਹੀ ਹੋਰਨਾਂ ਨੂੰ ਫੜਣ ਲਈ ਦਿੱਲੀ ਪੁਲਿਸ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment