ਨਿਊਜ਼ ਡੈਸਕ: ਅਫਰੀਕੀ ਦੇਸ਼ ਕੈਮਰੂਨ ਦੇ ਇਕ ਸਕੂਲ ਵਿਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਲਗਭਗ ਛੇ ਬੱਚਿਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ਵਿੱਚ 12 ਤੋਂ ਜ਼ਿਆਦਾ ਬੱਚੇ ਜ਼ਖ਼ਮੀ ਹੋਏ ਹਨ। ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਘਟਨਾ ਨੂੰ 9 ਹਮਲਾਵਰਾਂ ਨੇ ਅੰਜਾਮ ਦਿੱਤਾ ਹੈ, ਮਰਨ ਵਾਲੇ ਬੱਚਿਆਂ ਦੀ ਉਮਰ 9 ਤੋਂ 12 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ।
ਕੈਮਰੂਨ ਦੇ ਰਾਸ਼ਟਰਪਤੀ ਮੌਸਾ ਫਕੀ ਮਹਾਮਤ ਨੇ ਟਵੀਟ ਕਰ ਗੋਲੀਬਾਰੀ ਦੀ ਇਸ ਘਟਨਾ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਕਿ ਕੁੰਬਾ ਦੇ ਸਕੂਲ ‘ਚ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ‘ਤੇ ਦੁੱਖ ਜਤਾਉਣ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੋਵੇਗੀ।
There are no words of grief nor condemnation strong enough to articulate my full horror at the brutal attack targeting primary schoolchildren,killing at least 6 of them and seriously injuring 13 more, as they sat learning in their classroom in #Kumba, southwest #Cameroon.
— Moussa Faki Mahamat (@AUC_MoussaFaki) October 24, 2020