ਗੁਜਰਾਤ ‘ਚ ਕੈਮੀਕਲ ਕੰਪਨੀ ‘ਚ ਧਮਾਕਾ, 6 ਮੁਲਾਜ਼ਮਾਂ ਦੀ ਮੌਤ

TeamGlobalPunjab
2 Min Read

ਭਰੂਚ- ਗੁਜਰਾਤ ਦੇ ਭਰੂਚ ਵਿੱਚ ਇੱਕ ਕੈਮੀਕਲ ਕੰਪਨੀ ਵਿੱਚ ਧਮਾਕਾ ਹੋਇਆ ਹੈ। ਇਸ ਹਾਦਸੇ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਘਟਨਾ ਅਹਿਮਦਾਬਾਦ ਤੋਂ ਕਰੀਬ 235 ਕਿਲੋਮੀਟਰ ਦੂਰ ਦਹੇਜ ਇੰਡਸਟਰੀਅਲ ਏਰੀਆ ‘ਚ ਸਥਿਤ ਇਕਾਈ ‘ਚ ਤੜਕੇ ਕਰੀਬ 3 ਵਜੇ ਵਾਪਰੀ। ਭਰੂਚ ਦੀ ਪੁਲਿਸ ਸੁਪਰਡੈਂਟ ਲੀਨਾ ਪਾਟਿਲ ਨੇ ਕਿਹਾ ਕਿ ਇੱਕ ਰਿਐਕਟਰ ਦੇ ਕੋਲ ਛੇ ਕਰਮਚਾਰੀ ਕੰਮ ਕਰ ਰਹੇ ਸਨ। ਇਸ ਦੌਰਾਨ ਧਮਾਕਾ ਹੋਇਆ।

ਮੀਡਿਆ ਨਾਲ ਗੱਲ ਕਰਦੇ ਹੋਏ ਪੁਲਿਸ ਸੁਪਰਡੈਂਟ ਲੀਨਾ ਪਾਟਿਲ ਨੇ ਕਿਹਾ, ‘ਰਿਐਕਟਰ ‘ਚ ਧਮਾਕਾ ਹੋਣ ਕਾਰਨ ਫੈਕਟਰੀ ‘ਚ ਅੱਗ ਲੱਗ ਗਈ। ਰਿਐਕਟਰ ਦੇ ਨੇੜੇ ਕੰਮ ਕਰਨ ਵਾਲੇ ਸਾਰੇ ਛੇ ਲੋਕਾਂ ਦੀ ਮੌਤ ਹੋ ਗਈ। ਬਾਅਦ ਵਿੱਚ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ ਹੈ।

ਕੁਝ ਮੀਡਿਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਧਮਾਕੇ ਕਾਰਨ ਇੱਕ ਸਟਾਫ਼ ਲਾਪਤਾ ਹੋ ਗਿਆ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਹਾਦਸੇ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment