ਜੀ.ਐੱਸ.ਟੀ. ਕੌਂਸਲ ਦੀ ਬੈਠਕ : ਕਈਂ‌ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ, ਪੈਟਰੋਲ ਅਤੇ ਡੀਜ਼ਲ ਨੂੰ ਨਹੀਂ ਲਿਆ GST ਦਾਇਰੇ ‘ਚ

TeamGlobalPunjab
3 Min Read

ਲਖਨਊ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਜੀਐਸਟੀ (ਵਸਤੂ ਅਤੇ ਸੇਵਾ ਟੈਕਸ) ਕੌਂਸਲ ਦੀ 45 ਵੀਂ ਮੀਟਿੰਗ ਲਖਨਊ ਵਿੱਚ ਹੋਈ। ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਵਿੱਚ ਸ਼ਾਮਲ ਕਰਨ ਦੇ ਬਾਰੇ ਵਿੱਚ ਚਰਚਾ ਹੋਈ। ਛੇ ਰਾਜਾਂ ਨੇ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਵਿਰੋਧ ਕੀਤਾ।

ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਵਿੱਚ ਸ਼ਾਮਲ ਕਰਨ ਦੇ ਮੁੱਦੇ ‘ਤੇ ਚਰਚਾ ਕੀਤੀ ਗਈ। ਕਈ ਰਾਜਾਂ ਨੇ ਕਿਹਾ ਕਿ ਉਹ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਨਹੀਂ ਲਿਆਉਣਾ ਚਾਹੁੰਦੇ।

ਸੀਤਾਰਮਨ ਨੇ ਕਿਹਾ ਕਿ ਇਹ ਮਾਮਲਾ ਕੇਰਲ ਹਾਈ ਕੋਰਟ ਦੇ ਆਦੇਸ਼ਾਂ ‘ਤੇ ਮੀਟਿੰਗ ਦੇ ਏਜੰਡੇ ‘ਤੇ ਆਇਆ ਹੈ। ਕੌਂਸਲ ਨੇ ਸਹਿਮਤੀ ਦਿੱਤੀ ਕਿ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦਾ ਇਹ ਸਹੀ ਸਮਾਂ ਨਹੀਂ ਹੈ। ਇਹ ਜਾਣਕਾਰੀ ਕੇਰਲ ਹਾਈ ਕੋਰਟ ਨੂੰ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੇਰਲ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

 

- Advertisement -

ਜ਼ਰੂਰੀ ਦਵਾਈਆਂ ‘ਤੇ ਟੈਕਸ ਨੂੰ ਘਟਾਉਣ ਦਾ ਫੈਸਲਾ

 ਕੋਰੋਨਾ ਨਾਲ ਜੁੜੀਆਂ ਦਵਾਈਆਂ ‘ਤੇ ਜੀ.ਐੱਸ.ਟੀ. ਛੋਟ 31 ਦਸੰਬਰ 2021 ਤੱਕ ਜਾਰੀ ਰਹੇਗੀ। ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਪ੍ਰੀਸ਼ਦ ਦੀ 44ਵੀਂ ਬੈਠਕ ਵਿੱਚ ਬਲੈਕ ਫੰਗਸ ਦੀਆਂ ਦਵਾਈਆਂ ‘ਤੇ ਟੈਕਸ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ।

ਇਸ ਤੋਂ ਇਲਾਵਾ ਕੋਰੋਨਾ ਨਾਲ ਜੁੜੀਆਂ ਦਵਾਈਆਂ ਅਤੇ ਐਂਬੁਲੈਂਸ ਸਮੇਤ ਹੋਰ ਸਮੱਗਰੀਆਂ ‘ਤੇ ਵੀ ਟੈਕਸ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਗਈ ਸੀ। ਬੈਠਕ ਵਿੱਚ ਕੋਵਿਡ ਦੀ ਵੈਕਸੀਨ ‘ਤੇ 5 ਫੀਸਦੀ GST ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। GST ਦਰਾਂ ਵਿੱਚ ਇਹ ਕਟੌਤੀ ਦਸੰਬਰ 2021 ਤੱਕ ਲਾਗੂ ਰਹੇਗੀ।

(2) ਬਾਇਓਡੀਜ਼ਲ ‘ਤੇ ਜੀ.ਐੱਸ.ਟੀ. 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।

- Advertisement -

(3) ਆਇਰਨ, ਕਪੜਾ, ਜਿੰਕ ਅਤੇ ਅਲਮੀਨੀਅਮ ‘ਤੇ GST ਵਧਾ ਦਿੱਤੀ ਗਈ ਹੈ।

 

ਇਹਨਾਂ ‘ਤੇ ਵੀ ਘਟਿਆ ਟੈਕਸ

  • ਆਕਸੀਮੀਟਰ ‘ਤੇ 12% ਤੋਂ ਘਟਾ ਕੇ 5% ਕੀਤਾ ।
  • ਹੈਂਡ ਸੈਨੇਟਾਈਜ਼ਰ ‘ਤੇ 18% ਤੋਂ ਘਟਾ ਕੇ 5% ਟੈਕਸ।
  • ਵੈਂਟੀਲੇਟਰ ‘ਤੇ 12% ਤੋਂ ਘਟਾ ਕੇ 5% ਕੀਤਾ ।
  • ਰੈਮਡੇਸਿਵਿਰ ‘ਤੇ 12% ਤੋਂ 5% ਕੀਤਾ ।
  • ਮੈਡੀਕਲ ਗ੍ਰੇਡ ਆਕਸੀਜਨ ‘ਤੇ 12% ਤੋਂ ਘਟਾ ਕੇ 5% ਕੀਤਾ ਹੈ।
  • ਪਲਸ ਆਕਸੀਮੀਟਰ ‘ਤੇ 12% ਤੋਂ ਘਟਾ ਕੇ 5% ਟੈਕਸ ਕੀਤਾ ਹੈ।
  • ਆਕਸੀਜਨ ਕੰਸੰਟਰੇਟਰ ‘ਤੇ ਟੈਕਸ ਦੀ ਦਰ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
  • ਇਲੈਕਟ੍ਰਿਕ ਫਰਨੇਸੇਜ ‘ਤੇ ਟੈਕਸ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
  • ਤਾਪਮਾਨ ਮਾਪਣ ਵਾਲੇ ਯੰਤਰਾਂ ‘ਤੇ 12% ਤੋਂ ਘਟਾ ਕੇ 5% ਟੈਕਸ ਕੀਤਾ ਹੈ।
  • ਹਾਈ-ਫਲੋ ਨੇਜ਼ਲ ਕੈਨੁਲਾ ਡਿਵਾਈਸ ‘ਤੇ ਟੈਕਸ ਨੂੰ 12% ਤੋਂ ਘਟਾ ਕੇ 5% ਕੀਤਾ ਹੈ।
  • ਹੈਪਾਰੀਨ ਦਵਾਈ ‘ਤੇ ਟੈਕਸ 12% ਤੋਂ ਘਟਾ ਕੇ 5% ਕੀਤਾ ਹੈ।
  • ਕੋਵਿਡ ਟੈਸਟਿੰਗ ਕਿੱਟ ‘ਤੇ 12% ਦੀ ਬਜਾਏ 5% ਟੈਕਸ ਕੀਤਾ ਹੈ।

Share this Article
Leave a comment