ਪੰਜਾਬ ‘ਚ 70 ਦਿਨਾਂ ‘ਚ 10ਵੀਂ ਵਾਰ ਪੁਲਿਸ ਥਾਣਿਆਂ ਅਤੇ ਚੌਕੀਆਂ ‘ਤੇ ਗ੍ਰੇਨੇਡ ਹਮਲਾ

Global Team
3 Min Read

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਸੋਮਵਾਰ ਰਾਤ ਫਤਿਹਗੜ੍ਹ ਚੂੜੀਆਂ ਰੋਡ ‘ਤੇ ਬੰਦ ਪੁਲਿਸ ਚੌਕੀ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਫਿਲਹਾਲ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ‘ਚ ਜੁਟੇ ਹੋਏ ਹਨ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗ੍ਰਨੇਡ ਹਮਲਾ ਨਹੀਂ ਹੈ। ਜਿਸ ਥਾਂ ‘ਤੇ ਹਮਲਾ ਹੋਇਆ, ਉਸ ਥਾਂ ਤੋਂ ਇੱਕ ਗ੍ਰੇਨੇਡ ਲਿਵਰ ਬਰਾਮਦ ਹੋਇਆ ਹੈ। ਅਜਿਹੇ ‘ਚ ਪੁਲਿਸ ਦੇ ਅਧਿਕਾਰਤ ਬਿਆਨ ਅਤੇ ਮੌਕੇ ਦੀ ਹਕੀਕਤ ਬਿਲਕੁਲ ਵੱਖਰੀ ਹੈ। ਘਟਨਾ ਦੇ 24 ਘੰਟੇ ਬਾਅਦ ਵੀ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਦੂਜੇ ਪਾਸੇ ਪੁਲਿਸ ਅਧਿਕਾਰੀ ਵੀ ਇਸ ਮਾਮਲੇ ’ਤੇ ਖੁੱਲ੍ਹ ਕੇ ਕੁਝ ਨਹੀਂ ਬੋਲ ਰਹੇ ਹਨ। ਸਿਰਫ਼ ਜਾਂਚ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਿਛਲੇ 70 ਦਿਨਾਂ ਵਿੱਚ 10 ਬੰਬ ਧਮਾਕੇ ਦੀਆਂ ਘਟਨਾਵਾਂ ਵਾਪਰੀਆਂ ਹਨ। ਪੁਲਿਸ ਚੌਕੀ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਸਕੈਨ ਕੀਤੇ ਗਏ ਹਨ। ਹਾਲਾਂਕਿ ਚੌਕੀ ਦੇ ਆਲੇ-ਦੁਆਲੇ ਲੱਗੇ ਕੈਮਰੇ ਜ਼ਿਆਦਾਤਰ ਖਰਾਬ ਹੋਣ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪਰ ਬਾਈਪਾਸ ‘ਤੇ ਹੀ ਖੰਨਾ ਪੇਪਰ ਮਿੱਲ ਦੇ ਸਾਹਮਣੇ ਲੱਗੇ ਕੈਮਰੇ ‘ਚ ਬਾਈਕ ‘ਤੇ ਸਵਾਰ ਦੋ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਹਨ। ਉਹ ਤੇਜ਼ੀ ਨਾਲ ਉਥੋਂ ਭੱਜ ਰਹੇ ਸਨ।  ਫੋਰੈਂਸਿਕ ਟੀਮ ਨੇ ਵੀ ਮੌਕੇ ‘ਤੇ ਜਾ ਕੇ ਜਾਂਚ ਕੀਤੀ ਹੈ। ਪਰ ਹੁਣ ਤੱਕ ਕੋਈ ਖਾਸ ਸਫਲਤਾ ਨਹੀਂ ਮਿਲੀ ਹੈ।

ਪੰਜਾਬ ਵਿੱਚ ਹੁਣ ਤੱਕ ਹੋਏ  11 ਬੰਬ ਹਮਲੇ 

03 ਫਰਵਰੀ ਨੂੰ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ‘ਤੇ ਬੰਦ ਪੁਲਸ ਚੌਕੀ ‘ਤੇ ਧਮਾਕਾ ਹੋਇਆ।

19 ਜਨਵਰੀ ਨੂੰ ਅੰਮ੍ਰਿਤਸਰ ਦੇ ਗੁਮਟਾਲਾ ਚੌਕੀ ‘ਤੇ ਧਮਾਕਾ ਹੋਇਆ ਸੀ।

21 ਦਸੰਬਰ ਨੂੰ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੰਗਾ ਵਡਾਲਾ ਦੀ ਪੁਲਿਸ ਚੌਕੀ ‘ਤੇ ਰਾਤ ਸਮੇਂ ਧਮਾਕਾ ਹੋਇਆ ਸੀ।

19 ਦਸੰਬਰ ਨੂੰ ਪੰਜਾਬ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ‘ਚ ਬੰਦ ਪੁਲਿਸ ਚੌਕੀ ਬਖਸ਼ੀਵਾਲਾ ‘ਤੇ ਅੱਤਵਾਦੀ ਹਮਲਾ ਹੋਇਆ ਸੀ।

17 ਦਸੰਬਰ ਨੂੰ ਇਸਲਾਮਾਬਾਦ ਥਾਣੇ ‘ਚ ਗ੍ਰੇਨੇਡ ਧਮਾਕਾ ਹੋਇਆ ਸੀ।

13 ਦਸੰਬਰ ਨੂੰ ਥਾਣਾ ਅਲੀਵਾਲ ਬਟਾਲਾ ਵਿਖੇ ਗ੍ਰੇਨੇਡ ਧਮਾਕਾ ਹੋਇਆ ਸੀ।

 4 ਦਸੰਬਰ ਨੂੰ ਮਜੀਠਾ ਥਾਣੇ ‘ਤੇ ਗ੍ਰੇਨੇਡ ਫਟਿਆ ਤਾਂ ਪੁਲਿਸ ਨੇ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ।

2 ਦਸੰਬਰ ਨੂੰ ਐਸਬੀਐਸ ਨਗਰ ਦੇ ਕਾਠਗੜ੍ਹ ਥਾਣੇ ਵਿੱਚ ਗ੍ਰੇਨੇਡ ਧਮਾਕਾ ਹੋਇਆ ਸੀ।

27 ਨਵੰਬਰ ਨੂੰ ਗੁਰਬਖਸ਼ ਨਗਰ ਵਿੱਚ ਬੰਦ ਪਈ ਪੁਲੀਸ ਚੌਕੀ ਵਿੱਚ ਗ੍ਰੇਨੇਡ ਧਮਾਕਾ ਹੋਇਆ ਸੀ।

24 ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment