ਗੁਰਦਾਸਪੁਰ : ਪਿਛਲੇ ਕਰੀਬ 25 ਦਿਨਾਂ ਤੋਂ ਪੰਜਾਬ ਵਿਚ ਵੱਖ-ਵੱਖ ਪੁਲਿਸ ਥਾਣਿਆਂ ਅਤੇ ਚੌਕੀਆਂ ’ਤੇ 7 ਧਮਾ.ਕੇ ਹੋਣ ਕਾਰਨ ਖ਼ੁਫ਼ੀਆ ਏਜੰਸੀਆਂ ਦੀ ਭੂਮਿਕਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਖ਼ੁਫੀਆ ਏਜੰਸੀ ਦੇ ਸੀਨੀਅਰ ਅਧਿਕਾਰੀ ਨੇ ਕਿਸੇ ਕਿਸਮ ਦੀ ਅਸਫਲਤਾ ਤੋਂ ਸਾਫ ਇਨਕਾਰ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਇਹ ਸੂਚਨਾ ਤਾਂ ਮੌਜੂਦ ਸੀ ਕਿ ਗੈਂਗਸਟਰਾਂ ਵੱਲੋਂ ਵੱਖ-ਵੱਖ ਪੁਲਿਸ ਇਮਾਰਤਾਂ ’ਤੇ ਹਮਲੇ ਕੀਤੇ ਜਾਣਗੇ ਪਰ ਇਹ ਜਾਣਨਾ ਔਖਾ ਹੈ ਕਿ ਗੈਂਗਸਟਰਾਂ ਵੱਲੋਂ ਇਹ ਹਮਲੇ ਕਦੋਂ ਤੇ ਕਿੱਥੇ ਕੀਤੇ ਜਾਣਗੇ। ਬੁੱਧਵਾਰ ਰਾਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੀ ਬੰਦ ਪਈ ਪੁਲਿਸ ਚੌਕੀ ਬਖਸ਼ੀਵਾਲ ਵਿਖੇ ਹੋਏ ਗ੍ਰਨੇਡ ਹਮਲੇ ਨੇ ਪੁਲਿਸ ਪ੍ਰਸ਼ਾਸਨ ਦੀ ਚਣੌਤੀ ਵਧਾ ਦਿੱਤੀ ਹੈ।ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਥਾਣਾ ਘਣੀਆ-ਕੇ-ਬਾਂਗਰ ‘’ਤੇ ਹੋਏ ਗ੍ਰਨੇਡ ਹਮਲੇ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਬੁੱਧਵਾਰ ਰਾਤ ਨੂੰ ਕਲਾਨੌਰ ਥਾਣੇ ਦੀ ਖਾਲੀ ਚੌਕੀ ਬਖਸ਼ੀਵਾਲ ’ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਅਜਿਹੇ ਸਮੇਂ ਹੋਇਆ ਜਦੋਂ ਜ਼ਿਲ੍ਹਾ ਪੁਲਿਸ ਹਾਈ ਅਲਰਟ ’ਤੇ ਸੀ। ਹਾਲਾਂਕਿ ਪੁਲਿਸ ਅਧਿਕਾਰੀ ਇਸ ਨੂੰ ਗ੍ਰ.ਨੇਡ ਹਮਲਾ ਨਹੀਂ ਮੰਨ ਰਹੇ ਹਨ।
ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗ੍ਰਨੇਡ ਧਾਮਾਕੇ ’ਤੇ DSP ਗੁਰਵਿੰਦਰ ਸਿੰਘ ਕਲਾਨੌਰ ਦਾ ਬਿਆਨ ਸਾਹਮਣੇ ਆਇਆ ਹੈ। DSP ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਖਸ਼ੀਵਾਲ ਚੌਂਕੀ ’ਚ ਗ੍ਰਨੇਡ ਧਮਕਾ ਹੋਇਆ ਹੈ। ਪਰ ਅਸੀਂ ਮੌਕੇ ’ਤੇ ਜਾ ਕੇ ਦੇਖਿਆ, ਮੇਰੇ ਨਾਲ SHO ਅਤੇ ਫੋਰੈਂਸਿਕ ਦੀਆਂ ਟੀਮਾਂ ਮੌਕੇ ’ਤੇ ਗਈਆਂ ਅਤੇ ਜਾਂਚ ਕੀਤੀ ਹੁਣ ਤੱਕ ਸਾਨੂੰ ਕੋਈ ਸ਼ੱਕੀ ਜਾਂ ਬਲਾਸਟ ਵਾਲੀ ਚੀਜ਼ ਸਾਹਮਣੇ ਨਹੀਂ ਆਈ। ਫਿਰ ਵੀ ਸਾਡੀਆਂ ਇਨਵੈਸਟਿੰਗ ਟੀਮਾਂ ਜਾਂਚ ਕਰ ਰਹੀਆਂ ਹਨ, ਜੋ ਵੀ ਸਾਨੂੰ ਮੌਕੇ ’ਤੇ ਚੀਜ਼ ਮਿਲਦੀ ਹੈ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਵੈਸੇ ਇਹ ਚੌਂਕੀ ਦੋ ਹਫ਼ਤੇ ਤੋਂ ਬੰਦ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।