ਗ੍ਰੀਨ ਕਾਰਡ ਹਾਸਲ ਕਰਨ ਲਈ ਭਾਰਤੀਆਂ ਨੂੰ ਲੱਗਣਗੇ 195 ਸਾਲ: ਅਮਰੀਕੀ ਸੈਨੇਟਰ

TeamGlobalPunjab
2 Min Read

ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੇ ਇੱਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਨੂੰ ਸਥਾਈ ਤੌਰ ‘ਤੇ ਰਿਹਾਇਸ਼ ਜਾਂ ਗ੍ਰੀਨ ਕਾਰਡ ਹਾਸਲ ਕਰਨ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੇ ਸੈਨੇਟ ਦੇ ਸਹਿਯੋਗੀਆਂ ਨੂੰ ਇਸ ਸਮੱਸਿਆ ਦਾ ਹੱਲ ਕਢਣ ਲਈ ਇੱਕ ਮਤਾ ਲੈ ਕੇ ਆਉਣ ਦੀ ਅਪੀਲ ਵੀ ਕੀਤੀ। ਗਰੀਨ ਕਾਰਡ ਨੂੰ ਆਧਿਕਾਰਿਕ ਤੌਰ ਉੱਤੇ ਸਥਾਈ ਤੌਰ ‘ਤੇ ਰਿਹਾਇਸ਼ ਕਿਹਾ ਜਾਂਦਾ ਹੈ। ਅਮਰੀਕਾ ਵਿੱਚ ਪ੍ਰਵਾਸੀਆਂ ਨੂੰ ਇਹ ਦਸਤਾਵੇਜ਼ ਇੱਕ ਪ੍ਰਮਾਣ ਦੇ ਤੌਰ ਉੱਤੇ ਦਿੱਤਾ ਜਾਂਦਾ ਹੈ ਕਿ ਉਸ ਨੂੰ ਸਥਾਈ ਤੌਰ ਉੱਤੇ ਉੱਥੇ ਰਹਿਣ ਦਾ ਵਿਸ਼ੇਸ਼ ਅਧਿਕਾਰ ਹਾਸਲ ਹੈ।

ਸੈਨੇਟਰ ਮਾਈਕ ਲੀ ਨੇ ਬੁੱਧਵਾਰ ਨੂੰ ਕਿਹਾ ਕਿ ਮੌਜੂਦਾ ਗ੍ਰੀਨ ਕਾਰਡ ਨੀਤੀ ‘ਚ ਪ੍ਰਵਾਸੀਆਂ ਦੇ ਬੱਚਿਆਂ ਲਈ ਕੁਝ ਨਹੀਂ ਹੈ। ਲੀ ਨੇ ਕਿਹਾ, ‘ਜੇ ਅੱਜ ਕੋਈ ਭਾਰਤੀ ਗਰੀਨ ਕਾਰਡ ਲੈਣ ਲਈ ਲਾਈਨ ਵਿੱਚ ਲੱਗਦਾ ਹੈ ਤਾਂ ਉਸਨੂੰ ਇਹ ਮਿਲਣ ਵਿੱਚ 195 ਸਾਲ ਦੀ ਉਡੀਕ ਕਰਨੀ ਪਵੇਗੀ। ਜੇ ਅਸੀਂ ਉਨ੍ਹਾਂ ਦੇ ਬੱਚਿਆਂ ਨੂੰ ਇਹ ਅਧਿਕਾਰ ਦੇ ਵੀ ਦਿੰਦੇ ਹਾਂ ਕਿ ਤੁਹਾਡੇ ਮਾਪਿਆਂ ਦੀ ਥਾਂ ਹੁਣ ਤੁਸੀਂ ਉਸ ਦੇ ਦਾਅਵੇਦਾਰ ਹੋ ਤਾਂ ਵੀ ਇਹ ਕਾਰਡ ਉਨ੍ਹਾਂ ਨੂੰ ਨਹੀਂ ਮਿਲ ਸਕੇਗਾ।’

ਉਨ੍ਹਾਂ ਨੇ ਕਿਹਾ ਕਿ ਸਾਡਾ ਸਮੱਝੌਤਾ ਪ੍ਰਵਾਸੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜੋ ਬੈਕਲਾਗ ਵਿੱਚ ਫਸੇ ਹਨ, ਉਨ੍ਹਾਂ ਲਈ ਮਹੱਤਵਪੂਰਣ ਸੁਧਾਰ ਜੋੜੇਗਾ, ਜੋ ਕਿ ਮੂਲ ਬਿੱਲ ਵਿੱਚ ਨਹੀਂ ਹੈ। ਉਹ ਅਪ੍ਰਵਾਸੀ ਦਾ ਦਰਜਾ ਖੋਏ ਬਿਨਾਂ ਨੌਕਰੀ ਬਦਲ ਸਕਣਗੇ ਅਤੇ ਯਾਤਰਾ ਕਰ ਸਕਣਗੇ।

Share this Article
Leave a comment