ਪਟਿਆਲਾ ਪੁਲਿਸ ਦੀ ਵੱਡੀ ਪ੍ਰਾਪਤੀ, ਦੇਖੋ ਕਿਹੜੇ ਫੜੇ ਨਸ਼ੇ ਤੇ ਕਿੰਨੇ ਕੀਤੇ ਕਾਬੂ

TeamGlobalPunjab
2 Min Read

ਪਟਿਆਲਾ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਅਰਸੇ ਦੌਰਾਨ ਸੂਬੇ ‘ਚ ਨਸ਼ਿਆਂ ਦੇ ਕਾਰੋਬਾਰ ‘ਚ ਵੱਡੀ ਪੱਧਰ ‘ਤੇ ਠੱਲ੍ਹ ਪਈ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਵੀ ਨਸ਼ਿਆਂ ਦੇ ਕਾਰੋਬਾਰ ਚਲਾ ਰਹੇ ਉਨ੍ਹਾਂ ਦੇ ਸੌਦਾਗਰਾਂ ਨੂੰ ਵੀ ਜੇਲ੍ਹ ਦੀਆਂ ਸ਼ਲਾਖਾ ਪਿੱਛੇ ਕੀਤਾ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੌਰਾਨ ਵੱਡੇ ਪੱਧਰ ‘ਤੇ ਨਸ਼ੇ ਬਰਾਮਦ ਕੀਤੇ ਗਏ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤੀ ਕੀਤੀ ਗਈ, ਜਿਸ ਨਾਲ ਪੂਰੇ ਸੂਬੇ ਦੇ ਨਾਲ-ਨਾਲ ਜ਼ਿਲ੍ਹਾ ਪਟਿਆਲਾ ‘ਚ ਨਸ਼ਿਆਂ ਦੀ ਸਮਗਲਿੰਗ ‘ਚ ਵੱਡੇ ਪੱਧਰ ‘ਤੇ ਰੋਕੀ ਗਈ ਹੈ।

ਜਿਲਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪਟਿਆਲਾ ਪੁਲਿਸ ਨੇ ਪਿਛਲੇ ਦੋ ਸਾਲਾਂ 13.7.2018 ਤੋਂ 10.7 2020 ਦੌਰਾਨ ਵੱਖ ਵੱਖ ਨਸ਼ਿਆਂ ਦੀਆਂ ਖੇਪਾਂ ਬਰਾਮਦ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਮੇਂ ਦੌਰਾਨ ਐਨਡੀਪੀਐਸ ਐਕਟ ਅਧੀਨ 1121 ਕੇਸ ਦਰਜ ਕਰਕੇ 1364 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਪੁਲਿਸ ਵਲੋਂ ਜਾਰੀ ਅੰਕੜਿਆਂ ਅਨੁਸਾਰ 69 ਕਿਲੋ 858 ਗ੍ਰਾਮ ਅਫੀਮ, 4595 ਕਿਲੋ 627 ਗ੍ਰਾਮ ਭੁੱਕੀ, 2 ਕਿਲੋ 408 ਗ੍ਰਾਮ ਸੁਲਫਾ, 2 ਕਿਲੋ 622 ਗ੍ਰਾਮ ਸਮੈਕ, 5 ਕਿਲੋ 500 ਗ੍ਰਾਮ ਚਰਸ, 36,868 ਕੈਪਸੂਲ, 10,32,852 ਨਸ਼ੀਲੀਆਂ ਗੋਲੀਆਂ, 3294 ਟੀਕੇ, 2284 ਨਸ਼ੀਲੀਆਂ ਸ਼ੀਸ਼ਿਆਂ 118 ਕਿਲੋ 701 ਗ੍ਰਾਮ ਗਾਂਜਾ, 28 ਲੀਟਰ 800 ਮਿਲੀਲਿਟਰ ਨਾਜਾਇਜ਼ ਸ਼ਰਾਬ, 12 ਕਿਲੋ 53 ਗ੍ਰਾਮ ਹੈਰੋਇਨ, 3 ਕਿਲੋ 8 ਗ੍ਰਾਮ ਨਸ਼ੀਲਾ ਪਾਉਡਰ 92 ਕਿਲੋ 200 ਗ੍ਰਾਮ ਪੋਸਤ, 15 ਕਿਲੋ ਭੁੱਕੀ ਦੇ ਬੀਜ, 140 ਕਿਲੋ ਭੰਗ ਬਰਾਮਦ ਕੀਤੀ ਗਈ। ਇਹ ਨਸ਼ੀਲੇ ਪਦਾਰਥ ਬਰਾਮਦ ਕਰਕੇ ਪੁਲਿਸ ਨੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦੱਸ ਦਈਏ ਕਿ ਪਟਿਆਲਾ ਪੁਲਿਸ ਸਮੇਂ-ਸਮੇਂ ‘ਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਵਿੱਚ ਸਫਲਤਾ ਪ੍ਰਾਪਤ ਕਰਦੀ ਰਹੀ ਹੈ।

Share this Article
Leave a comment