ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਇੱਕ ਸਟਾਰਲਾਈਟ ਸ਼ਾਮ ਦੇ ਨਾਲ ਨਵੇਂ ਮਿਊਜ਼ਿਕ ਪ੍ਰੋਡਕਸ਼ਨ ਲੇਬਲ, “MTL ਪ੍ਰੋਡਕਸ਼ਨ” ਦਾ ਕੀਤਾ ਸ਼ਾਨਦਾਰ ਲਾਂਚ

Rajneet Kaur
3 Min Read

ਚੰਡੀਗੜ੍ਹ : ਦਰਸ਼ਕ ਵਿਸ਼ਵ ਪੱਧਰ ‘ਤੇ ਪੰਜਾਬੀ ਸੰਗੀਤ ਦੀ ਪ੍ਰਸ਼ੰਸਾ ਕਰਦੇ ਹਨ ਜੋ ਕਿਸੇ ਭੂਗੋਲਿਕ ਸੀਮਾਵਾਂ ਨਾਲ ਬੱਝਿਆ ਨਹੀਂ ਹੈ, ਜਿਸ ਵਿੱਚ ਇੱਕ ਹੋਰ ਨਾਮ ਜੁੜਨ ਜਾ ਰਿਹਾ ਹੈ – MTL ਪ੍ਰੋਡਕਸ਼ਨ। ਇੱਕ ਮਸ਼ਹੂਰ ਅੰਤਰਰਾਸ਼ਟਰੀ ਬਿਜ਼ਨੈਸ ਇੰਟਰਪ੍ਰਾਈਜ਼ ‘ਮਾਨ ਟਰੇਡਰਜ਼ ਲਿਮਿਟਡ’ ਦੁਆਰਾ ਗੁਰਵਿੰਦਰ ਮਾਨ ਨੇ ਆਪਣੀਆਂ ਚਾਰ ਨਵੀਆਂ ਹੁਨਰਮੰਦ ਪ੍ਰਤਿਭਾਵਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜੋ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪ੍ਰਵੇਸ਼ ਕਰ ਰਹੇ ਹਨ।

ਮੇਹਵਿਸ਼ ਢਿੱਲੋਂ, ਦੀਪ ਅਮਨ, ਬਾਬਾ ਰਾਜਾ ਅਤੇ ਦੀਪ ਮਹਿਰਾਜ, ਇਹਨਾਂ ਚਾਰ ਉੱਭਰ ਰਹੇ ਗਾਇਕਾਂ ਨੇ ਨਵੇਂ ਲੇਬਲ ਰਾਹੀਂ ਆਪਣੇ ਆਉਣ ਵਾਲੇ ਗੀਤਾਂ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਸ਼ਾਨਦਾਰ ਅਤੇ ਮਨਮੋਹਕ ਆਵਾਜ਼ਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਪ੍ਰੋਡਕਸ਼ਨ ਕੰਪਨੀ ਵੱਲੋਂ ਰਿਲੀਜ਼ ਕੀਤੇ ਜਾਣ ਵਾਲੇ ਗੀਤਾਂ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਅਤੇ ਮਿਸਟਰ ਵਾਓ, ਬਿਰਗੀ ਵੀਰਜ਼, ਸੋਨੂੰ ਸੱਗੂ, ਲਵੀ ਅਖਤਰ, ਮਨਪ੍ਰੀਤ ਸਿੰਘ ਅਤੇ ਜੱਜ ਸਾਬ ਨੇ ਸੰਗੀਤ ਦਿੱਤਾ ਹੈ।

ਇਸ ਤੋਂ ਇਲਾਵਾ, ਮਸ਼ਹੂਰ ਮਾਸ਼ਾ ਅਲੀ, ਫਿਰੋਜ਼ ਖਾਨ, ਨਵੀਦ ਅਖਤਰ ਅਤੇ ਜੈਸਮੀਨ ਅਖਤਰ ਨੇ ਵੀ ਕੰਪਨੀ ਲਈ ਨਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ ਹੈ ਅਤੇ ਇਹਨਾਂ ਸਭ ਕਲਾਕਾਰਾਂ ਨੇ ਜੁੜ ਕੇ ਸ਼ਾਮ ਨੂੰ ਹੋਰ ਵੀ ਰੰਗੀਨ ਕੀਤਾ। ਸਟੇਜ ‘ਤੇ ਬੇਮਿਸਾਲ ਲਾਈਵ ਸ਼ੋਅ ਨੇ ਸਾਰੇ ਕਲਾਕਾਰਾਂ ਦੀ ਪਹਿਲੀ ਅਣਦੇਖੀ ਜੁਗਲਬੰਦੀ ਨੇ ਇਸ ਸ਼ਾਮ ਨੂੰ ਹੋਰ ਵੀ ਲੁਭਾਇਆ।

MTL ਪ੍ਰੋਡਕਸ਼ਨ ਨੇ ਪਹਿਲੇ ਸੂਫੀ ਗੀਤ ਦੀ ਇੱਕ ਝਲਕ ਦਿਖਾਈ। ਸੂਫੀ ਗਾਇਕ ਕੰਵਰ ਗਰੇਵਾਲ, ਕਲਾਕਾਰ ਅਤੇ ਸਮਾਜਿਕ ਐਕਟਿਵਿਸਟ- ਸੋਨੀਆ ਮਾਨ, ਜੋ ਕਿ ਇੱਕ ਟਰੈਕ ਵਿੱਚ ਵੀ ਸ਼ਾਮਿਲ ਹਨ ਵੀ ਇਸ ਸ਼ੋਅ ਦਾ ਹਿੱਸਾ ਬਣੇ ਅਤੇ ਆਪਣੇ ਆਉਣ ਵਾਲੇ ਟਰੈਕ ਦਾ ਟੀਜ਼ਰ ਰਿਲੀਜ਼ ਕੀਤਾ। ਇਸ ਸ਼ੋਅ ਦੇ ਦੌਰਾਨ ਇੱਕ ਅੰਤਿਮ ਸ਼ਾਨਦਾਰ ਪ੍ਰਦਰਸ਼ਨ ਪੇਸ਼ ਕੀਤਾ ਗਿਆ ਜਿਸਨੇ ਹਰ ਕਿਸੇ ਦੇ ਦਿਲ ਨੂੰ ਮੋਹ ਲਿਆ।

- Advertisement -

MTL ਪ੍ਰੋਡਕਸ਼ਨ ਦੇ ਮਾਲਕ ਗੁਰਵਿੰਦਰ ਮਾਨ ਕਹਿੰਦੇ ਹਨ, “ਮੇਰੀ ਖੁਸ਼ੀ ਅਤੇ ਦਰਸ਼ਕਾਂ ਵੱਲੋਂ ਮਿਲੇ ਇਸ ਸੁਆਗਤ ਦੇ ਨਿੱਘ ਨੂੰ ਪ੍ਰਗਟ ਕਰਨ ਲਈ ਸ਼ਬਦ ਕਾਫੀ ਨਹੀਂ ਹਨ। ਇਹ ਨਵਾਂ ਲਾਂਚ ਮੇਰੇ ਲਈ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ, ਇਸ ਤੋਂ ਇਲਾਵਾ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਦਰਸ਼ਕਾਂ ਅੱਗੇ ਅਜਿਹੀਆਂ ਬੇਮਿਸਾਲ ਪ੍ਰਤਿਭਾਵਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੰਵਰ ਗਰੇਵਾਲ ਅਤੇ ਬਾਬੂ ਸਿੰਘ ਮਾਨ ਵਰਗੇ ਮਹਾਨ ਕਲਾਕਾਰਾਂ ਨਾਲ ਕੰਮ ਕਰਨਾ ਮੇਰੇ ਲਈ ਕਿਸਮਤ ਵਾਲੀ ਗੱਲ ਹੈ।

Share this Article
Leave a comment