ਈ-ਕਾਮਰਸ ਕੰਪਨੀਆਂ Amazon, Flipkart ਦੀ Flash Sale ‘ਤੇ ਰੋਕ ਲਗਾਉਣ ਸਬੰਧੀ ਸਰਕਾਰ ਨੇ ਦਿੱਤੀ ਸਫਾਈ

TeamGlobalPunjab
1 Min Read

ਨਵੀਂ ਦਿੱਲੀ : Amazon, Flipkart ਵਰਗੀਆਂ ਈ-ਕਾਮਰਸ ਕੰਪਨੀਆਂ ਦੇ ਡਿਸ‍ਕਾਊਂਟ ਆਫਰਸ ਅਤੇ ਫਲੈਸ਼ ਸੇਲ ‘ਤੇ ਫਿਲਹਾਲ ਰੋਕ ਨਹੀਂ ਲੱਗੇਗੀ। ਕੰਜ਼ਿਊਮਰ ਅਫੇਅਰਜ਼ ਮਿਨਿਸਟਰੀ ਨੇ ਇਸ ਮਾਮਲੇ ‘ਤੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਡਿਸ‍ਕਾਊਂਟ ਆਫਰ ਤੇ ਫਲੈਸ਼ ਸੇਲ ‘ਤੇ ਰੋਕ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ।

ਇਸ ਤੋਂ ਪਹਿਲਾਂ ਇਹ ਖਬਰਾਂ ਆ ਰਹੀਆਂ ਸਨ ਕਿ ਸਰਕਾਰ ਈ-ਕਾਮਰਸ ਪਲੇਟਫਾਰਮ ‘ਤੇ ਗਲਤ ਤਰੀਕੇ ਨਾਲ ਭਾਰੀ ਛੋਟ/ਫਲੈਸ਼ ਸੇਲ ਅਤੇ ਮਿੱਸ ਸੈਲਿੰਗ ‘ਤੇ ਲਗਾਮ ਲਗਾਉਣ ਲਈ ਨਿਯਮਾਂ ਵਿਚ ਬਦਲਾਅ ਕਰਨ ਜਾ ਰਹੀ ਹੈ, ਜਿਸ ਨਾਲ ਫਲੈਸ਼ ਸੇਲ ਤੇ ਰੋਕ ਲੱਗ ਜਾਵੇਗੀ।

ਕੰਜ਼ਿਊਮਰ ਅਫੇਅਰ ਮਿਨਿਸਟਰੀ ਵੱਲੋਂ 22 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸ ਸਬੰਧੀ ਸਫਾਈ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਈ-ਕਾਮਰਸ ਪਲੇਟਫਾਰਮ ‘ਤੇ ਡਿਸਕਾਊਂਟ ਸੇਲ ਜਾਰੀ ਰਹੇਗੀ। ਸਰਕਾਰ ਦਾ ਫਲੈਸ਼ ਸੇਲ ‘ਤੇ ਰੋਕ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ।

ਮੰਤਰਾਲੇ ਨੇ ਸਾਫ ਕੀਤਾ ਕਿ ਨਵਾਂ ਡਰਾਫਟ ਈ-ਕਾਮਰਸ ਪੋਰਟਲ ਦੀ ਬਿਜ਼ਨਸ ਐਕਟੀਵਿਟੀ ‘ਤੇ ਕੋਈ ਰੋਕ ਨਹੀਂ ਲਗਾ ਰਿਹਾ ਹੈ। ਫਲੈਸ਼ ਸੇਲ ਦੇ ਬਹਾਨੇ ਗਾਹਕਾਂ ਦੇ ਨਾਲ ਧੋਖਾਧੜੀ ਤੇ ਫਰਜ਼ੀ ਕੰਪਨੀਆਂ ‘ਤੇ ਰੋਕ ਲਗਾਉਣ ਲਈ ਨਵੇਂ ਨਿਯਮ ਡਰਾਫਟ ‘ਚ ਸ਼ਾਮਲ ਕੀਤੇ ਗਏ ਹਨ।

Share This Article
Leave a Comment