ਚੀਨ ‘ਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਤਿਆਰੀ

TeamGlobalPunjab
2 Min Read

ਬਜਿੰਗ: ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਚੀਨ ਦੇ ਵੁਹਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦੀ ਤਿਆਰੀ ਹੋ ਗਈ ਹੈ ਇਸ ਲਈ ਏਅਰ ਇੰਡੀਆ ਦਾ ਇੱਕ ਜਹਾਜ਼ ਤਿਆਰ ਰੱਖਿਆ ਗਿਆ ਹੈ। ਇਸ ਵਾਇਰਸ ਕਾਰਨ ਬੀਜਿੰਗ ਵਿੱਚ ਸੋਮਵਾਰ ਨੂੰ ਪਹਿਲੀ ਮੌਤ ਹੋਈ ਹੈ। ਹੁਣ ਤੱਕ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਕੇ 106 ਹੋ ਗਈ, ਜਦਕਿ 4000 ਲੋਕਾਂ ਦੀ ਚਪੇਟ ‘ਚ ਦੱਸੇ ਜਾ ਰਹੇ ਹਨ।

ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕੋਰੋਨਾ ਵਾਇਰਸ ਫੈਲਣ ਕਾਰਨ ਵੁਹਾਨ ਤੋ ਭਾਰਤੀਆਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਬੋਇੰਗ – 747 ਤਿਆਰ ਰੱਖਿਆ ਗਿਆ ਹੈ। ਏਅਰ ਇੰਡੀਆ ਇਸ ਸਬੰਧੀ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ।

ਸੋਮਵਾਰ ਨੂੰ ਕੈਬੀਨਟ ਸਕੱਤਰ ਦੀ ਪ੍ਰਧਾਨਤਾ ਵਿੱਚ ਕੋਰੋਨਾ ਵਾਇਰਸ ਤੋਂ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਜ਼ਰੂਰਤ ਪੈਣ ‘ਤੇ ਭਾਰਤੀ ਨਾਗਰਿਕਾਂ ਨੂੰ ਚੀਨ ਦੇ ਵੁਹਾਨ ਤੋਂ ਕੱਢਣੇ ਲਈ ਤਿਆਰ ਰਹਿਣ ‘ਤੇ ਵੀ ਸਹਿਮਤੀ ਬਣੀ। ਬੈਠਕ ਵਿੱਚ ਸਿਹਤ ਮੰਤਰਾਲੇ, ਵਿਦੇਸ਼ੀ ਮੰਤਰਾਲੇ, ਸਿਵਲ ਹਵਾਬਾਜ਼ੀ, ਲੇਬਰ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਐਨਡੀਆਰਐੱਫ ਦੇ ਅਧਿਕਾਰੀ ਮੌਜੂਦ ਸਨ।

ਬੈਠਕ ਵਿੱਚ ਤੈਅ ਹੋਇਆ ਕਿ ਵੁਹਾਨ ਵਿੱਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਤਿਆਰੀ ਪੂਰੀ ਕੀਤੀ ਜਾਵੇ। ਜ਼ਰੂਰਤ ਪੈਣ ‘ਤੇ ਇਸ ਲਈ ਵਿਦੇਸ਼ੀ ਮੰਤਰਾਲੇ ਚੀਨੀ ਅਧਿਕਾਰੀਆਂ ਨੂੰ ਅਪੀਲ ਵੀ ਕਰੇਗਾ। ਬੈਠਕ ਵਿੱਚ ਦੱਸਿਆ ਗਿਆ ਕਿ ਐਤਵਾਰ ਤੱਕ 137 ਉਡਾਣਾਂ ਦੇ 29,707 ਮੁਸਾਫਰਾਂ ਦੀ ਜਾਂਚ ਕੀਤੀ ਗਈ। 12 ਯਾਰਤਿਆਂ ਦੇ ਨਮੂਨੇ ਐੱਨਆਈਵੀ ਪੁਣੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚ ਕੋਈ ਵੀ ਇਨਫੈਕਟਿਡ ਨਹੀਂ ਮਿਲਿਆ।

Share This Article
Leave a Comment