ਨਵੀਂ ਦਿੱਲੀ: ਭਾਰਤ ‘ਚ ਵੱਡੇ ਪੱਧਰ ‘ਤੇ ਗਰੀਬੀ ਦੂਰ ਹੋ ਗਈ ਹੈ। ਐਚਐਸਆਰ ਦੇ ਅਧਿਕਾਰਤ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ। ਅੰਕੜਿਆਂ ਅਨੁਸਾਰ, 2011-12 ‘ਚ 12.2 ਫੀਸਦ ਤੋਂ ਘੱਟ ਕੇ 2022-23 ਵਿੱਚ 2 ਫੀਸਦ ਰਹਿ ਗਈ ਹੈ। ਇਸ ਨੂੰ ਗਲੋਬਲ ਗਰੀਬੀ ਆਬਾਦੀ ਦਰ ‘ਤੇ ਸਕਾਰਾਤਮਕ ਵਿਕਾਸ ਵਜੋਂ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇਹ ਪਤਾ ਲਗਾਉਣ ਲਈ ਘਰੇਲੂ ਖਪਤ ਖਰਚਾ ਸਰਵੇਖਣ (HCES) ਜਾਰੀ ਕੀਤਾ ਸੀ ਕਿ ਭਾਰਤ ਵਿੱਚ ਭੋਜਨ, ਕੱਪੜਿਆਂ, ਦਵਾਈਆਂ ਅਤੇ ਹੋਰ ਚੀਜ਼ਾਂ ‘ਤੇ ਕੌਣ ਕਿੰਨਾ ਖਰਚ ਕਰਦਾ ਹੈ। ਇਹ ਸਰਵੇਖਣ ਅਗਸਤ 2022 ਤੋਂ ਜੁਲਾਈ 2023 ਦਰਮਿਆਨ ਕੀਤਾ ਗਿਆ ਸੀ। ਅਜਿਹਾ ਆਖਰੀ ਸਰਵੇਖਣ 11 ਸਾਲ ਪਹਿਲਾਂ 2011-12 ਵਿੱਚ ਕੀਤਾ ਗਿਆ ਸੀ। ਸਰਵੇਖਣ ਰਿਪੋਰਟ ਵਿੱਚ ਇੱਕ ਰੁਝਾਨ ਸਾਹਮਣੇ ਆਇਆ ਸੀ ਕਿ ਲੋਕ ਹੁਣ ਸਬਜ਼ੀਆਂ ਦੀ ਬਜਾਏ ਅੰਡੇ ਅਤੇ ਮੱਛੀ ਖਾਣ ‘ਤੇ ਜ਼ਿਆਦਾ ਖਰਚ ਕਰ ਰਹੇ ਹਨ। ਪਿੰਡ ਵਿੱਚ ਇੱਕ ਗਰੀਬ ਵਿਅਕਤੀ ਦਾ ਜੀਵਨ 45 ਰੁਪਏ ਰੋਜ਼ਾਨਾ ਨਾਲ ਕੱਟ ਰਿਹਾ ਹੈ, ਜਦਕਿ ਇੱਕ ਸ਼ਹਿਰ ਵਿੱਚ ਰਹਿਣ ਵਾਲਾ ਸਭ ਤੋਂ ਗਰੀਬ ਵਿਅਕਤੀ 67 ਰੁਪਏ ਪ੍ਰਤੀ ਦਿਨ ਖਰਚਾ ਕਰ ਪਾਉਂਦਾ ਹੈ।
ਵਿਕਾਸ: 2011-12 ਤੋਂ ਰੀਅਲ ਪਰ ਕੈਪਿਟਾ ਆਮਦਨ ਹਰ ਸਾਲ 2.9% ਦੀ ਦਰ ਨਾਲ ਵਧੀ ਹੈ। ਸ਼ਹਿਰਾਂ ਨਾਲੋਂ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਵਿਕਾਸ ਹੋਇਆ ਹੈ। ਪੇਂਡੂ ਵਿਕਾਸ ਦਰ 3.1% ਰਹੀ ਜਦਕਿ ਸ਼ਹਿਰੀ ਵਿਕਾਸ ਦਰ ਸਿਰਫ 2.6% ਹੀ ਰਹੀ।
ਅਸਮਾਨਤਾ: ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਅਸਮਾਨਤਾਵਾਂ ਵਿੱਚ ਭਾਰੀ ਗਿਰਾਵਟ ਆਈ ਹੈ। ਗਿਨੀ ਇਨਡੈਕਸ ਨੂੰ ਆਮ ਤੌਰ ‘ਤੇ ਆਰਥਿਕ ਅਸਮਾਨਤਾ ਦੇ ਮਾਪ ਵਜੋਂ ਵਰਤਿਆ ਜਾਂਦਾ ਹੈ, ਜੋ ਆਬਾਦੀ ਦੇ ਵਿਚਕਾਰ ਦੌਲਤ ਦੀ ਵੰਡ ਨੂੰ ਮਾਪਦਾ ਹੈ। ਸ਼ਹਿਰੀ ਗਿਨੀ 36.7 ਤੋਂ 31.9 ਤੱਕ ਘਟ ਗਈ. ਪੇਂਡੂ ਗਿਨੀ 28.7 ਤੋਂ 27.0 ਤੱਕ ਘਟ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।