ਗੂਗਲ ਭਾਰਤ ‘ਚ ਕਰੇਗਾ 75,000 ਕਰੋੜ ਰੁਪਏ ਦਾ ਨਿਵੇਸ਼

TeamGlobalPunjab
2 Min Read

ਨਵੀਂ ਦਿੱਲੀ: ਗੂਗਲ ਅਗਲੇ 5 ਤੋਂ 7 ਸਾਲ ਵਿੱਚ ਭਾਰਤ ‘ਚ 75,000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਿਹਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਹੈ। Google for India Digitisation Fund ਦੇ ਰੂਪ ਵਿੱਚ ਇਹ ਨਿਵੇਸ਼ ਭਾਰਤ ਦੇ ਡਿਜ਼ੀਟਾਈਜ਼ੇਸ਼ਨ ਦੇ ਚਾਰ ਮੁੱਖ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰੇਗਾ। ਦੇਸ਼ ਵਿੱਚ ਆਯੋਜਿਤ ਹੋ ਰਹੇ ਛੇਵੇਂ ਗੂਗਲ ਫਾਰ ਇੰਡੀਆ ਇਵੈਂਟ ਨੂੰ ਸੰਬੋਧਿਤ ਕਰਦੇ ਹੋਏ ਪਿਚਾਈ ਨੇ ਕਿਹਾ ਕਿ ਇਹ ਕਦਮ ਭਾਰਤ ਦੇ ਭਵਿੱਖ ਅਤੇ ਇਸਦੀ ਡਿਜਿਟਲ ਮਾਲੀ ਹਾਲਤ ਵਿੱਚ ਕੰਪਨੀ ਦੇ ਵਿਸ਼ਵਾਸ ਦਾ ਪ੍ਰਤੀਬਿੰਬ ਹੈ। ਪਿਚਾਈ ਨੇ ਕਿਹਾ ਕਿ ਅੱਜ ਮੈਂ ਭਾਰਤ ਦੇ ਡਿਜ਼ੀਟਾਈਜ਼ੇਸ਼ਨ ਕੋਸ਼ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ। ਅਗਲੇ 5-7 ਸਾਲਾਂ ਵਿੱਚ ਅਸੀ ਭਾਰਤ ਵਿੱਚ 75,000 ਕਰੋੜ ਰੁਪਏ ਜਾਂ 10 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕਰਾਂਗੇ।

- Advertisement -

ਉਨ੍ਹਾਂ ਨੇ ਕਿਹਾ ਕਿ ਸਾਡਾ ਨਿਵੇਸ਼ ਭਾਰਤ ਦੇ ਡਿਜ਼ੀਟਾਈਜ਼ੇਸ਼ਨ ਦੇ ਚਾਰ ਮੁੱਖ ਖੇਤਰਾਂ ‘ਤੇ ਕੇਂਦਰਿਤ ਹੋਵੇਗਾ। ਇਸ ਵਿੱਚ ਹਰ ਭਾਰਤੀ ਤੱਕ ਉਸ ਦੀ ਭਾਸ਼ਾ ਵਿੱਚ ਸਸਤੀ ਪਹੁੰਚ ਅਤੇ ਸੂਚਨਾਵਾਂ ਨੂੰ ਉਪਲਬਧ ਕਰਵਾਉਣਾ, ਭਾਰਤ ਦੀ ਜ਼ਰੂਰਤ ਦੇ ਮੁਤਾਬਕ ਨਵੇਂ ਉਤਪਾਦ ਅਤੇ ਸੇਵਾਵਾਂ ਦਾ ਨਿਰਮਾਣ ਕਰਨਾ, ਕਾਰੋਬਾਰੀਆਂ ਨੂੰ ਡਿਜਿਟਲ ਬਦਲਾਅ ਲਈ ਮਜਬੂਤ ਕਰਨਾ ਅਤੇ ਸਿਹਤ, ਸਿੱਖਿਆ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਮਾਜਿਕ ਭਲਾਈ ਲਈ ਗਿਆਨ ਅਤੇ ਤਕਨੀਕੀ ਲਾਭ ਪੰਹੁਚਾਣਾ ਸ਼ਾਮਲ ਹੈ।

Share this Article
Leave a comment