ਵਾਸ਼ਿੰਗਟਨ : ਅਮਰੀਕਾ ਦੀ ਕੰਪਨੀ ਗੂਗਲ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਅਮਰੀਕਾ ਦੇ 36 ਸੂਬਿਆਂ ਸਣੇ ਵਾਸ਼ਿੰਗਟਨ ਡੀ.ਸੀ. ਨੇ ਗੂਗਲ ਦੇ ਵਿਰੁੱਧ ਮੁੱਕਦਮਾ ਦਰਜ ਕਰਵਾ ਦਿੱਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਗੂਗਲ ਨੇ ਆਪਣੇ ਐਂਡਰਾਇਡ ਐਪ ਸਟੋਰ ‘ਤੇ ਮਨੋਪਲੀ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ।
ਇਨ੍ਹਾਂ ਸੂਬਿਆ ਨੇ ਗੂਗਲ ‘ਤੇ ਦੋਸ਼ ਲਗਾਇਆ ਕਿ ਗੂਗਲ ਨੇ ਗਾਹਕਾਂ ਨੂੰ ਮਜਬੂਤ ਮੁਕਾਬਲੇ ਤੋਂ ਵਾਂਝੇ ਰੱਖਿਆ। ਅਟਾਰਨੀ ਜਨਰਲ ਜੇਮਸ ਨੇ ਗੂਗਲ ‘ਤੇ ਦੋਸ਼ ਲਗਾਇਆ ਕਿ ਐਪ ਡਿਵੈਲਪਰ ਨੂੰ ਆਪਣੀ ਸਮੱਗਰੀ ਨੂੰ ਗੂਗਲ ਪਲੇਅ ਸਟੋਰ ਦੇ ਮਾਧਿਅਮ ਨਾਲ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਲਈ ਗੂਗਲ ਨੂੰ ਕਮਿਸ਼ਨ ਵੀ ਦੇਣਾ ਪੈਂਦਾ ਹੈ।
ਗੂਗਲ ਡਿਜੀਟਲ ਉਪਕਰਨਾਂ ਦਾ ਗੇਟਕੀਪਰ ਬਣ ਗਿਆ ਹੈ। ਜਿਸ ਦੇ ਲਈ ਸਾਰੇ ਸਾਫਟਵੇਅਰ ਲਈ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗੂਗਲ ਆਪਣੇ ਹੱਕਾਂ ਦੀ ਗਲਤ ਵਰਤੋਂ ਕਰਕੇ ਜ਼ਿਆਦਾ ਮੁਨਾਫਾ ਕਮਾ ਰਹੀ ਹੈ।