ਨਾਰਵੇ: ਨਾਰਵੇ ਤੋਂ ਸਿੱਖ ਭਾਈਚਾਰੇ ਲਈ ਖੁਸ਼ੀ ਖਬਰ ਸਾਹਮਣੇ ਆਈ ਹੈ । ਜੀ ਹਾਂ ਸਥਾਨਕ ਸਰਕਾਰ ਵਲੋਂ ਸਿੱਖ ਭਾਈਚਾਰੇ ਲਈ ਕੀਤੀਆਂ ਗਈਆਂ ਹਦਾਇਤਾਂ ਵਿੱਚ ਵਿਸ਼ੇਸ਼ ਰਿਆਇਤ ਦੇ ਦਿੱਤੀ ਗਈ ਹੈ ।
ਜਿਕਰ ਏ ਖਾਸ ਹੈ ਕਿ ਇਸ ਤੋਂ ਪਹਿਲਾਂ ਨਾਰਵੇ ਵਿੱਚ ਪਾਸਪੋਰਟ ਤੇ ਜੋ ਤਸਵੀਰ ਲਾਈ ਜਾਂਦੀ ਸੀ ਉਸ ਤੇ ਦਸਤਾਰ ਨੂੰ ਕੰਨਾਂ ਤੋਂ ਉਪਰ ਚੁੱਕਣਾ ਪੈਂਦਾ ਸੀ ।ਪਰ ਸਰਕਾਰ ਨੇ ਹੁਣ ਇਹ ਬੰਦਿਸ਼ ਹਟਾ ਦਿੱਤੀ ਹੈ ।
ਇੱਥੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਇਹ ਨਾਰਵੇ ਵਿੱਚ ਮਿਉਂਸਪਲ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ ।ਜਾਣਕਾਰੀ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਇਸ ਦੀ ਕਾਨੂੰਨੀ ਲੜਾਈ ਚੱਲੀ ਆ ਰਹੀ ਸੀ । ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੁਣ ਇਹ ਫੈਸਲਾ ਕੀਤਾ ਗਿਆ ਹੈ ।