ਪੂਰੀ ਦੁਨੀਆ ‘ਚ ਮਸ਼ਹੂਰ ਹੋ ਰਿਹੈ GOLDEN MILK, ਕਈ ਬੀਮਾਰੀਆਂ ਤੋਂ ਦਿੰਦਾ ਹੈ ਰਾਹਤ

TeamGlobalPunjab
2 Min Read

ਗੋਲਡਨ ਮਿਲਕ: ਦੱਖਣੀ ਏਸ਼ੀਆ ਦੀ ਇਹ ਰੈਸਿਪੀ ਹੁਣ ਪੱਛਮ ਦੇ ਕਈ ਦੇਸ਼ਾਂ ‘ਚ ਲੋਕਾਂ ਨੂੰ ਪਿਆਰੀ ਹੋ ਰਹੀ ਹੈ ਪਰ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਗੋਲਡਨ ਮਿਲਕ ਆਖਰ ਹੈ ਕੀ ? ਗੋਲਡਨ ਮਿਲਕ ਦੁਨੀਆ ਦੇ ਹੋਰ ਦੇਸ਼ਾਂ ਲਈ ਨਵੀਂ ਰੈਸਿਪੀ ਹੋ ਸਕਦੀ ਹੈ ਪਰ ਭਾਰਤ ਦੇ ਲੋਕਾਂ ਲਈ ਇਹ ਸਦੀਆਂ ਪੁਰਾਣੀ ਚੀਜ ਹੈ। ਇਹ ਘਰ-ਘਰ ‘ਚ ਵਰਤਿਆਂ ਜਾਣ ਵਾਲਾ ਨੁਸਖਾ ਹੈ ਜਿਹੜਾ ਸਦੀਆਂ ਤੋਂ ਨਾਨੀ-ਦਾਦੀ ਦੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਵਰਤੋਂ ‘ਚ ਲਿਆਇਆ ਜਾਂਦਾ ਰਿਹਾ ਹੈ।

ਪੱਛਮੀ ਦੇਸ਼ ਅੱਜ ਜਿਸਨੂੰ ਗੋਲਡਨ ਮਿਲਕ ਕਹਿ ਰਹੇ ਹਨ, ਉਹ ਭਾਰਤ ਦੇ ਲੋਕਾਂ ਲਈ ਹਲਦੀ ਵਾਲਾ ਦੁੱਧ ਹੈ। ਇਸ ਦੀਆਂ ਖਾਸ ਖੂਬੀਆਂ ਦੀ ਵਜ੍ਹਾ ਕਾਰਨ ਹੁਣ ਇਹ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਪਿਆਰਾ ਹੋ ਰਿਹਾ ਹੈ। ਇਸਨੂੰ ਬਣਾਉਣਾ ਜਿਨ੍ਹਾਂ ਆਸਾਨ ਹੈ, ਇਸਦੀ ਖੂਬੀਆਂ ਵੀ ਓਨੀ ਹੀ ਲਾਜਵਾਬ ਹਨ। ਦੁਨੀਆ ਭਰ ਦੀ ਕਾਫ਼ੀ ਦੁਕਾਨਾਂ ਵਿੱਚ ਇਹ ਵਿਕਣ ਲੱਗਿਆ ਹੈ ਤੇ ਇਸਦੇ ਫਾਇਦਿਆਂ ਕਾਰਨ ਕਾਫ਼ੀ ਲੋਕ ਇਸਨੂੰ ਪੀ ਵੀ ਰਹੇ ਹਨ।

- Advertisement -

ਗੋਲਡਨ ਮਿਲਕ ਵਿੱਚ ਪਾਈ ਜਾਣ ਵਾਲੀ ਮੁੱਖ ਸਮਗਰੀ ਹੈ – ਹਲਦੀ। ਹਲਦੀ ਦੇ ਬੂਟੇ ਵਿੱਚ ਮੁੱਖ ਚੀਜ ਉਸਦੀ ਜੜ੍ਹ ਹੁੰਦੀ ਹੈ। ਇਸ ਨੂੰ ਸੁਕਾ ਕੇ ਹਲਦੀ ਦਾ ਪਾਊਡਰ ਬਣਾਇਆ ਜਾਂਦਾ ਹੈ। ਭਾਰਤ ਵਿੱਚ ਹਲਦੀ ਲਗਭਗ ਹਰ ਸਬਜ਼ੀ ਵਿੱਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਕਈ ਆਯੁਰਵੇਦਿਕ ਦਵਾਈਆਂ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਹਲਦੀ ਦੀ ਇੱਕ ਖ਼ਾਸੀਅਤ ਇਹ ਹੈ ਕਿ ਇਹ ਐਂਟੀ-ਇੰਫਲਮੇਟਰੀ ਹੁੰਦੀ ਹੈ। ਕਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋੜਾਂ ਦੇ ਦਰਦ ਤੇ ਸੋਜ ਲਈ ਲਏ ਜਾਣ ਵਾਲੀ ਐਲੋਪੈਥੀ ਦੀਆਂ ਦਵਾਈਆਂ ਦੇ ਮੁਕਾਬਲੇ ਹਲਦੀ ਜ਼ਿਆਦਾ ਅਸਰਦਾਰ ਹੈ।

ਕਈ ਅਧਿਐਨਾਂ ‘ਚ ਪਤਾ ਚੱਲਿਆ ਹੈ ਕਿ ਹਲਦੀ ਵਿੱਚ ਐਂਟੀ-ਆਕਸੀਡੈਂਟ ਗੁਣ ਵੀ ਹੁੰਦੇ ਹਨ। ਇਸ ਨਾਲ ਬੇਚੈਨੀ ਤੇ ਖੂਨ ਸੰਚਾਰ ਦਾ ਵਧਣਾ, ਹਾਜ਼ਮੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

Share this Article
Leave a comment