ਨਵੀ ਦਿੱਲੀ : ਸੋਨੇ – ਚਾਂਦੀ ਦੀਆਂ ਕੀਮਤਾਂ ਵਿੱਚ ਅਜਿਹਾ ਭੂਚਾਲ ਆਇਆ ਹੈ ਜਿਸਨੇ ਬਾਜ਼ਾਰ ਦੇ ਮਾਹਿਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਚੱਲ ਰਹੀ ਜੰਗ ਦੇ ਦਰਮਿਆਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 10 ਗ੍ਰਾਮ 24 ਕੈਰੇਟ ਸੋਨਾ 12,077 ਰੁਪਏ ਘਟ ਕੇ 1.35 ਲੱਖ ਰੁਪਏ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 1.47 ਲੱਖ ਰੁਪਏ ਸੀ।
ਉੱਥੇ ਹੀ, ਇੱਕ ਕਿਲੋ ਚਾਂਦੀ ਦੀ ਕੀਮਤ 30,864 ਰੁਪਏ ਘਟ ਕੇ 2.01 ਲੱਖ ਰੁਪਏ ‘ਤੇ ਆ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਸ ਦੀ ਕੀਮਤ 2.32 ਲੱਖ ਰੁਪਏ ਪ੍ਰਤੀ ਕਿਲੋ ਸੀ। ਅਮਰੀਕਾ-ਈਰਾਨ ਜੰਗ ਕਾਰਨ ਸੋਨਾ 24 ਦਿਨਾਂ ਵਿੱਚ 23,956 ਰੁਪਏ ਅਤੇ ਚਾਂਦੀ 65,200 ਰੁਪਏ ਸਸਤੀ ਹੋਈ ਹੈ।
ਪਿਛਲੇ ਕੁਝ ਹੀ ਦਿਨਾਂ ਦੇ ਅੰਦਰ ਇਨ੍ਹਾਂ ਕੀਮਤੀ ਧਾਤਾਂ ਦੇ ਭਾਅ ਕਾਫੀ ਤੇਜ਼ੀ ਨਾਲ ਹੇਠਾਂ ਆਏ ਹਨ। ਜੋ ਸੋਨਾ ਕੁਝ ਦਿਨ ਪਹਿਲਾਂ ਅਸਮਾਨ ਨੂੰ ਛੂਹ ਰਿਹਾ ਸੀ, ਉਹ ਅਚਾਨਕ ਭਾਰੀ ਗਿਰਾਵਟ ਦਾ ਸ਼ਿਕਾਰ ਹੋ ਗਿਆ ਹੈ। ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਸੋਨੇ ਨੂੰ ਨਾ ਸਿਰਫ਼ ਇੱਕ ਸੁਰੱਖਿਅਤ ਨਿਵੇਸ਼ ਬਲਕਿ ਪਰੰਪਰਾ ਅਤੇ ਸਭਿਆਚਾਰ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ, ਅਜਿਹੇ ਵਿੱਚ ਨਿਵੇਸ਼ਕਾਂ ਅਤੇ ਆਮ ਖਰੀਦਦਾਰਾਂ ਦੇ ਮਨ ਵਿੱਚ ਇਹ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਘਬਰਾਉਣ ਦਾ ਸਮਾਂ ਹੈ, ਜਾਂ ਫਿਰ ਸਸਤੇ ਵਿੱਚ ਸੋਨਾ-ਚਾਂਦੀ ਖਰੀਦਣ ਦਾ ਇੱਕ ਸ਼ਾਨਦਾਰ ਮੌਕਾ? ਤਾਂ ਦੱਸ ਦਈਏ ਕਿ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਸੋਨੇ ਦੀ ਇਹ ਤੇਜ਼ ਗਿਰਾਵਟ ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਇੱਕ ਬਿਹਤਰ ਮੌਕਾ ਸਾਬਤ ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

