ਦੀਵਾਲੀ ਤੋਂ ਪਹਿਲਾਂ ਸੋਨਾ-ਚਾਂਦੀ ਹੋਇਆ ਸਸਤਾ! ਸੋਨੇ ‘ਚ 8 ਹਜ਼ਾਰ ਅਤੇ ਚਾਂਦੀ ‘ਚ 40 ਹਜ਼ਾਰ ਦੀ ਵੱਡੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

raajan tiwari
5 Min Read
Gold and Silver prices fall: ਸੋਨਾ ਖਰੀਦਣ ਦੀ ਉਡੀਕ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ! ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਅਜਿਹੀ ਵੱਡੀ ਗੋਤਾ ਖਾਧਾ ਹੈ ਕਿ ਖਰੀਦਦਾਰਾਂ ਨੂੰ ਰਾਹਤ ਮਿਲ ਸਕਦੀ ਹੈ। ਜੀ ਹਾਂ, ਜਿਸ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕੁਝ ਸਮਾਂ ਪਹਿਲਾਂ ਅਸਮਾਨ ਛੂਹ ਰਹੀਆਂ ਸਨ, ਹੁਣ ਉਨ੍ਹਾਂ ਦੇ ਭਾਅ ਵਿੱਚ ਵੱਡੀ ਕਮੀ ਆ ਗਈ ਹੈ। ਅਕਤੂਬਰ ਮਹੀਨੇ ਵਿੱਚ ਹੀ ਸੋਨਾ ਕਰੀਬ 8 ਹਜ਼ਾਰ ਰੁਪਏ ਅਤੇ ਚਾਂਦੀ ਲਗਭਗ 40 ਹਜ਼ਾਰ ਰੁਪਏ ਸਸਤੀ ਹੋ ਗਈ ਹੈ। ਹੁਣ ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਵਿੱਚ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਹ ਅੰਕੜੇ ਜ਼ਰੂਰ ਜਾਣ ਲਓ। 2 ਨਵੰਬਰ ਦੇ ਅੰਕੜਿਆਂ ਮੁਤਾਬਕ, 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਘਟ ਕੇ ਲਗਭਗ 1 ਲੱਖ 38 ਹਜ਼ਾਰ ਰੁਪਏ ਰਹਿ ਗਈ ਹੈ। ਉੱਧਰ ਇੱਕ ਕਿਲੋਗ੍ਰਾਮ ਚਾਂਦੀ ਦਾ ਭਾਅ ਵੀ ਡਿੱਗ ਕੇ ਕਰੀਬ 1 ਲੱਖ 80 ਹਜ਼ਾਰ ਰੁਪਏ ‘ਤੇ ਪਹੁੰਚ ਗਿਆ ਹੈ। ਜੇਕਰ ਅਕਤੂਬਰ ਦੀ ਸ਼ੁਰੂਆਤ ਨਾਲ ਤੁਲਨਾ ਕਰੀਏ ਤਾਂ 1 ਅਕਤੂਬਰ ਨੂੰ 10 ਗ੍ਰਾਮ ਸੋਨਾ ਲਗਭਗ 1 ਲੱਖ 48 ਹਜ਼ਾਰ ਰੁਪਏ ਅਤੇ ਚਾਂਦੀ 2 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ‘ਤੇ ਸੀ। ਯਾਨੀ ਇੱਕ ਮਹੀਨੇ ਵਿੱਚ ਹੀ ਦੋਵਾਂ ਕੀਮਤੀ ਧਾਤਾਂ ਦੇ ਭਾਅ ਵਿੱਚ ਵੱਡੀ ਕਮੀ ਆਈ ਹੈ। ਪਰ ਇੱਥੇ ਇੱਕ ਹੋਰ ਹੈਰਾਨ ਕਰਨ ਵਾਲਾ ਅੰਕੜਾ ਵੀ ਹੈ।

 

ਇਹ ਵੀ ਪੜ੍ਹੋ: ਰਾਹੁਲ ਗਾਂਧੀ ਪੰਜਾਬ ‘ਚ ਵਜਾਉਣਗੇ ਚੋਣਾਂ ਦਾ ਬਿਗੁਲ

 

ਜੇਕਰ ਪਿਛਲੇ ਤਿੰਨ ਮਹੀਨਿਆਂ ਦੀ ਗੱਲ ਕਰੀਏ ਤਾਂ 31 ਅਗਸਤ ਨੂੰ ਚਾਂਦੀ ਦੀ ਕੀਮਤ 2 ਲੱਖ 37 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘਟ ਕੇ 1 ਲੱਖ 80 ਹਜ਼ਾਰ ਰੁਪਏ ਰਹਿ ਗਈ ਹੈ। ਮਤਲਬ ਚਾਂਦੀ ਕਰੀਬ 57 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ। ਇਸੇ ਤਰ੍ਹਾਂ ਸੋਨੇ ਦੀ ਕੀਮਤ ਵੀ 1 ਲੱਖ 55 ਹਜ਼ਾਰ ਤੋਂ ਘਟ ਕੇ 1 ਲੱਖ 38 ਹਜ਼ਾਰ ਰੁਪਏ ‘ਤੇ ਆ ਗਈ ਹੈ। ਹੁਣ ਸਾਲ 2026 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਦੇਖੋ ਤਾਂ ਗਿਰਾਵਟ ਹੋਰ ਵੀ ਵੱਡੀ ਨਜ਼ਰ ਆਉਂਦੀ ਹੈ। 29 ਜਨਵਰੀ ਨੂੰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ ਲਗਭਗ 1 ਲੱਖ 76 ਹਜ਼ਾਰ ਰੁਪਏ ਸੀ, ਜੋ ਹੁਣ 1 ਲੱਖ 38 ਹਜ਼ਾਰ ਰੁਪਏ ਰਹਿ ਗਿਆ ਹੈ। ਯਾਨੀ ਸੋਨਾ ਕਰੀਬ 38 ਹਜ਼ਾਰ ਰੁਪਏ ਸਸਤਾ ਹੋਇਆ ਹੈ। ਚਾਂਦੀ ਦੀ ਕੀਮਤ ਵਿੱਚ ਤਾਂ ਇਸ ਤੋਂ ਵੀ ਵੱਡੀ ਗਿਰਾਵਟ ਆਈ ਹੈ। ਜਨਵਰੀ ਵਿੱਚ ਇੱਕ ਕਿਲੋਗ੍ਰਾਮ ਚਾਂਦੀ ਦਾ ਭਾਅ ਲਗਭਗ 3 ਲੱਖ 86 ਹਜ਼ਾਰ ਰੁਪਏ ਸੀ, ਜੋ ਹੁਣ ਘਟ ਕੇ 1 ਲੱਖ 80 ਹਜ਼ਾਰ ਰੁਪਏ ਰਹਿ ਗਿਆ ਹੈ। ਮਤਲਬ ਸਿਰਫ਼ ਦਸ ਮਹੀਨਿਆਂ ਵਿੱਚ ਚਾਂਦੀ ਕਰੀਬ 2 ਲੱਖ 6 ਹਜ਼ਾਰ ਰੁਪਏ ਸਸਤੀ ਹੋ ਚੁੱਕੀ ਹੈ।

 

ਇਹ ਵੀ ਪੜ੍ਹੋ:ਕਾਂਗਰਸ ਭਵਨ ‘ਚ ਝੜਪ ਤੋਂ ਬਾਅਦ ਬਰਿੰਦਰ ਢਿੱਲੋਂ ਨੂੰ ਨੋਟਿਸ, 3 ਦਿਨਾਂ ‘ਚ ਮੰਗਿਆ ਜਵਾਬ

 

ਇਸ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਦੇ ਕਈ ਵੱਡੇ ਕਾਰਨ ਮੰਨੇ ਜਾ ਰਹੇ ਹਨ। ਅਮਰੀਕਾ ਵਿੱਚ ਮਹਿੰਗਾਈ ਵਧਣ, ਵਿਆਜ ਦਰਾਂ ਨੂੰ ਲੈ ਕੇ ਸਖ਼ਤ ਰੁਖ਼ ਅਤੇ ਅਮਰੀਕੀ ਡਾਲਰ ਮਜ਼ਬੂਤ ਹੋਣ ਕਾਰਨ ਸੋਨੇ ਅਤੇ ਚਾਂਦੀ ‘ਤੇ ਦਬਾਅ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨਿਵੇਸ਼ਕਾਂ ਨੇ ਪਹਿਲਾਂ ਸੋਨੇ ਅਤੇ ਚਾਂਦੀ ਵਿੱਚ ਪੈਸਾ ਲਗਾਇਆ ਸੀ, ਉਹ ਮੁਨਾਫ਼ਾ ਕਮਾਉਣ ਤੋਂ ਬਾਅਦ ਆਪਣਾ ਨਿਵੇਸ਼ ਕੱਢ ਰਹੇ ਹਨ। ਇਸ ਕਾਰਨ ਵੀ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਵੀ ਇਸ ਗਿਰਾਵਟ ਦਾ ਇੱਕ ਕਾਰਨ ਬਣ ਰਹੀਆਂ ਹਨ, ਕਿਉਂਕਿ ਤੇਲ ਮਹਿੰਗਾ ਹੋਣ ਨਾਲ ਮਹਿੰਗਾਈ ਅਤੇ ਵਿਆਜ ਦਰਾਂ ਨੂੰ ਲੈ ਕੇ ਚਿੰਤਾਵਾਂ ਵਧਦੀਆਂ ਹਨ। ਕੁੱਲ ਮਿਲਾ ਕੇ ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਆਈ ਇਹ ਗਿਰਾਵਟ ਗਹਿਣੇ ਖਰੀਦਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਪਰ ਕੀ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਹੇਠਾਂ ਜਾਣਗੀਆਂ ਜਾਂ ਮੁੜ ਵਾਧਾ ਦੇਖਣ ਨੂੰ ਮਿਲੇਗਾ, ਇਸ ਬਾਰੇ ਫਿਲਹਾਲ ਕੁਝ ਕਹਿਣਾ ਮੁਸ਼ਕਲ ਹੈ। ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਗਹਿਣੇ ਖਰੀਦਦੇ ਸਮੇਂ ਸੋਨੇ ਦੀ ਸ਼ੁੱਧਤਾ, ਜੀਐੱਸਟੀ ਅਤੇ ਮੇਕਿੰਗ ਚਾਰਜ ਵੱਖਰੇ ਲੱਗਦੇ ਹਨ। ਇਸ ਲਈ ਖਰੀਦਦਾਰੀ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜ਼ਰੂਰ ਚੈੱਕ ਕਰੋ।

Share This Article
1 Comment