ਓਟਵਾ: ਕਰਾਊਡਫੰਡਿਗ ਸਾਈਟ ਗੋ ਫੰਡ ਮੀ ਦਾ ਕਹਿਣਾ ਹੈ ਕਿ ਉਨਾਂ ਨੇ ਕੈਨੇਡੀਅਨ ਟਰੱਕਾਂ ਦੇ ਕਾਫਲੇ ਲਈ ਫੰਡ ਇਕਠਾ ਕਰਨ ਦੀ ਮੁਹਿੰਮ ਨੂੰ ਰੋਕ ਦਿਤਾ ਹੈ ਤੇ ਇਹ ਯਕੀਨੀ ਬਣਾਉਣ ਲਈ ਸਮੀਖਿਆ ਕਰ ਰਿਹਾ ਹੈ ਕਿ ਇਹ ਆਪਣੀਆਂ ਸੇਵਾਵਾਂ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ। ਫਰੀਡਮ ਕਾਫਲਾ 2022 ਫੰਡਰੇਜ਼ਰ ਹੁਣ ਕੈਨੇਡਾ ਵਿਚ ਦੂਜਾ ਸਭ ਤੋਂ ਵਡਾ ਕੋਨਵੋਏ ਹੈ। 2018 ਵਿਚ ਹੰਮਬੋਲਟ ਬ੍ਰੋਂਕੋਸ ਬਸ ਹਾਦਸੇ ਤੋਂ ਬਾਅਦ ਬਣਾਈ ਗਈ ਇਕ ਮੁਹਿੰਮ ਜਿਸ ਵਿਚ 16 ਲੋਕ ਮਾਰੇ ਗਏ ਤੇ 13 ਜ਼ਖਮੀ ਹੋਏ। ਜਿਸ ਲਈ 15 ਮਿਲੀਅਨ ਡਾਲਰ ਇਕਠੇ ਹੋਏ ਸਨ।
ਗੋ ਫੰਡ ਮੀ ਫੰਡਰੇਜ ਪੇਜ ਤੋ ਲਿਖਿਆ ਹੈ ਕਿ ਇਹ ਫੰਡਰੇਜਰ ਮੌਜੂਦਾ ਸਮੇਂ ਵਿਚ ਰੋਕਿਆ ਗਿਆ ਹੈ ਤੇ ਇਹ ਯਕੀਨੀ ਬਣਾਉਣ ਲਈ ਸਮੀਖਿਆ ਅਧੀਨ ਹੈ ਕਿ ਇਹ ਸਾਡੀ ਸੇਵਾ ਦੀਆਂ ਸ਼ਰਤਾਂ ਤੇ ਲਾਗੂ ਕਾਨੂੰਨਾ ਤੇ ਨਿਯਮਾਂ ਦੀ ਪਾਲਣਾ ਕਰਦਾ ਹੈ।
ਓਟਵਾ ਪੁਲਿਸ ਸਰਵਿਸ ਬੋਰਡ ਦੇ ਮੁਖ ਪ੍ਰਸ਼ਾਸਕੀ ਅਧਿਕਾਰੀ ਬਲੇਅਰ ਡੰਕਰ ਨੇ ਕਿਹਾ ਕਿ ਅਜ ਤਕ ਵਿਰੋਧ ਪ੍ਰਦਰਸ਼ਨਾਂ ਵਿਚ ਪੁਲਿਸ ਬਲ ਨੂੰ ਡਾਲਰ 3 ਮਿਲੀਅਨ ਦਾ ਖਰਚਾ ਆਇਆ ਹੈ। ਪ੍ਰਦਰਸ਼ਨਕਾਰੀਆਂ ਦੇ ਰਹਿਣ ਵਾਲੇ ਹਰ ਦਿਨ ਲਈ 8 ਲਖ ਦੀ ਅਨੁਮਾਨਿਤ ਲਾਗਤ ਦੇ ਨਾਲ ਸੋਸ਼ਲ ਮੀਡੀਆ ਤੇ ਕੁਝ ਲੋਕ ਦਾਅਵਾ ਕਰਦੇ ਹਨ ਕਿ ਪਿਛਲੇ 24 ਤੋਂ 48 ਘੰਟਿਆਂ ਵਿਚ ਗੋ ਫੰਡ ਮੀ ਦੁਆਰਾ ਰਿਫੰਡ ਜਾਰੀ ਕੀਤੇ ਗਏ ਹਨ। ਬੁਧਵਾਰ ਨੂੰ ਜਾਰੀ ਇਕ ਬਿਆਨ ਵਿਚ ਗੋ ਫੰਡ ਮੀ ਦੇ ਬੁਲਾਰੇ ਨੇ ਕਿਹਾ ਕਿ ਪਲੇਟਫਾਰਮ ਆਯੋਜਕਾਂ ਤੇ ਦਾਨੀਆਂ ਦੀ ਜੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਗੋ ਫੰਡ ਮੀ ਪੇਜ ‘ਤੇ ਫਰੀਡਮ ਕਾਫਲੇ 2022 ਫੰਡਰੇਜ਼ਰ ਬਾਰੇ ਵਿਆਪਕ ਚਰਚਾ ਪੈਦਾ ਕੀਤਾ ਹੈ..ਸੰਗਠਨ ਦਾ ਕਹਿਣਾ ਹੈ ਕਿ ਇਸ ਗਲ ਦੀ ਪੁਸ਼ਟੀ ਕਰਦੇ ਹੋਏ ਕਿ ਉਨਾਂ ਨੇ ਫੰਡਾ ਦੀ ਵਰਤੋ ਦੇ ਸਬੰਧ ਵਿਚ ਪ੍ਰਬੰਧਕ ਤੋਂ ਹੋਰ ਜਾਣਕਾਰੀ ਦੀ ਬੇਨਤੀ ਕੀਤੀ ਹੈ। ਦਾਨ ਦੇ ਮੌਜੂਦਾ ਹਲਾਤਾ ਬਾਰੇ ਸਪਸ਼ਟਤਾ ਪ੍ਰਦਾਨ ਕਰਨ ਲਈ ਗੋ ਫੰਡ ਮੀ ਦਾ ਕਹਿਣਾ ਹੈ ਕਿ ਉਨਾਂ ਨੂੰ ਪਹਿਲਾਂ ਆਯੋਜਕ ਦੀ ਪਛਾਂਣ ਕਰਨੀ ਚਾਹੀਦੀ ਹੈ, ਉਹ ਕਿਸ ਲਈ ਫੰਡ ਇਕਠਾ ਕਰ ਰਹੇ ਹਨ।