ਅਹਿਮਦਾਬਾਦ : ਕਹਿੰਦੇ ਨੇ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਨੇ ਤਾਂ ਉਨ੍ਹਾਂ ਨਾਲ ਗਲਤ ਕੰਮ ਹੁੰਦੇ ਨੇ, ਪਰ ਜਿਹੜੀ ਕੁੜੀ ਸਿਰਫ 10 ਮਹੀਨੇੇ ਦੀ ਹੋਵੇ ਉਸਨੂੰ ਕੀ ਕਹੋਗੇ?? ਅਜਕਲ ਲੋਕਾਂ ਦੀ ਮਾਨਸਿਕਤਾ ਬਹੁਤ ਗਿਰ ਚੁੱਕੀ ਹੈ।ਉਸਦੇ ਮਨ ‘ਚ ਕੀ ਚਲ ਰਿਹਾ ਹੈ ਕਿਸੇ ਨੂੰ ਕੁਝ ਨਹੀਂ ਪਤਾ। ਗੁਜਰਾਤ ਦੇ ਭਰੂਚ ‘ਚ ਐਤਵਾਰ ਨੂੰ 10 ਮਹੀਨੇ ਦੀ ਬੱਚੀ ਨਾਲ 30 ਸਾਲਾ ਵਿਅਕਤੀ ਨੇ ਜਬਰ – ਜਨਾਹ ਕੀਤਾ। ਇਹ ਘਟਨਾ ਪੰਜੋਲੀ ਪਿੰਡ ‘ਚ ਉਸ ਸਮੇਂ ਵਾਪਰੀ ਜਦੋਂ ਬੱਚੀ ਆਪਣੇ ਘਰ ਦੇ ਵਿਹੜੇ’ਚ ਖੇਡ ਰਹੀ ਸੀ। ਦੋਸ਼ੀ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਜਾਨ ਪਹਿਚਾਣ ਦਾ ਹੀ ਸੀ। ਜਿਹੜਾ ਰੋਜ਼ ਉਨ੍ਹਾਂ ਦੇ ਘਰ ਆਉਂਦਾ ਸੀ। ਬੱਚੀ ਨਾਲ ਖੇਡਦਾ ਸੀ। ਕੀ ਪਤਾ ਸੀ ਕਿਸੇ ਨੂੰ ਇਕ ਜਾਵਕ ਨੂੰ ਦੇਖ ਕੇ ਉਸਦੀ ਨਿਅਤ ਖਰਾਬ ਹੋ ਜਾਵੇਗੀ।
ਪੁਲਿਸ ਦੇ ਡਿਪਟੀ ਸੁਪਰਡੈਂਟ ਕੁਸ਼ਲ ਓਜ਼ਾ ਨੇ ਦੱਸਿਆ ਕਿ ਦੋਸ਼ੀ, ਜਿਸ ਦੀ ਪਛਾਣ ਦੀਪਕ ਕੁਮਾਰ ਲਾਲਬਾਬੂ ਸਿੰਘ ਵਜੋਂ ਹੋਈ ਹੈ, ਨੇ ਬੱਚੀ ਨੂੰ ਆਪਣੇ ਘਰ ਲੈ ਜਾਂਦੇ ਸਮੇਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਪੁਲਿਸ ਅਨੁਸਾਰ ਬੱਚੇ ਦੀ ਮਾਂ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੀ ਹੈ। ਐਤਵਾਰ ਨੂੰ ਜਦੋਂ ਬੱਚੀ ਆਪਣੇ ਵਿਹੜੇ ‘ਚ ਖੇਡ ਰਹੀ ਸੀ ਤਾਂ ਦੋਸ਼ੀ ਉਸ ਨੂੰ ਚੁੱਕ ਕੇ ਲੈ ਗਿਆ ਅਤੇ ਘਰ ਤੋਂ ਦੂਰ ਹੀ ਉਸ ਨਾਲ ਜਬਰ ਜਨਾਹ ਕੀਤਾ। ਬੱਚੀ ਦੀ ਦਾਦੀ ਨੇ ਉਸ ਦੇ ਰੋਣ ਦੀ ਆਵਾਜ਼ ਸੁਣੀ ਅਤੇ ਜਦੋਂ ਆਪਣੀ ਬੱਚੀ ਨੂੰ ਦੇਖਣ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਜਖ਼ਮੀ ਸੀ। ਗੁੱਸੇ ‘ਚ ਆਏ ਸਥਾਨਿਕ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਬਾਅਦ ‘ਚ ਦੁਖਦਾਈ ਖ਼ਬਰ ਸੁਣ ਕੇ ਮੌਕੇ ‘ਤੇ ਪਹੁੰਚੀ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਭਰੂਚ ਦੇ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਵਿਗੜ ਗਈ।
ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫੈਂਸ (ਪੋਕਸੋ) ਐਕਟ ਅਤੇ ਭਾਰਤੀ ਨਿਆ ਸੰਹਿਤਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।