ਨਿਊਜ਼ ਡੈਸਕ: ਮੌਜੂਦਾ ਯੁੱਗ ਵਿੱਚ ਸੁਰੱਖਿਆ ਪੱਖੋਂ ਕਈ ਸ਼ਾਨਦਾਰ ਕਾਰਾਂ ਬਾਜ਼ਾਰ ਵਿੱਚ ਮੌਜੂਦ ਹਨ। ਜੇਕਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਭਾਰਤ ਵਿੱਚ ਕਿਹੜੀ ਕਾਰ ਕਿੰਨੀ ਸੁਰੱਖਿਅਤ ਹੈ ਤਾਂ ਤੁਸੀਂ ਆਸਾਨੀ ਨਾਲ ਇਸ ਦਾ ਪਤਾ ਕਰ ਸਕਦੇ ਹੋ।
ਦੁਨੀਆ ਭਰ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ। ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਜਾਗਰੁਕਤਾ ਵਧਾਈ ਜਾ ਰਹੀ ਹੈ, ਉੱਥੇ ਹੀ ਤਕਨੀਕ ‘ਤੇ ਵੀ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਆਟੋਮੋਬਾਈਲ ਕੰਪਨੀਆਂ ਵੀ ਸੁਰੱਖਿਆ ਫੀਚਰਜ਼ ‘ਤੇ ਵਿਸ਼ੇਸ਼ ਧਿਆਨ ਦੇ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗਲੋਬਲ NCAP ਨੇ ਸਾਲ 2014 ਵਿੱਚ ਭਾਰਤ ਵਿੱਚ ਸਭ ਤੋਂ ਸੁਰੱਖਿਅਤ ਕਾਰ ਪਤਾ ਕਰਨ ਲਈ ਕਰੈਸ਼ ਟੈਸਟਿੰਗ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਹੁਣ ਤੱਕ 53 ਕਾਰਾਂ ਦੀ ਸੁਰੱਖਿਆ ਰੇਟਿੰਗ ਜਾਰੀ ਕੀਤੀ ਗਈ ਹੈ।
ਗਲੋਬਲ NCAP ਦੇ ਇਸ ਉਪਰਾਲੇ ਸਦਕਾਂ ਭਾਰਤ ਵਿੱਚ ਸੁਰੱਖਿਅਤ ਕਾਰਾਂ ਦੀ ਮੰਗ ਵੀ ਵਧੀ ਹੈ, ਗ੍ਰਾਹਕ ਜਾਗਰੁਕ ਹੋ ਰਹੇ ਹਨ ਅਤੇ ਆਟੋ ਕੰਪਨੀਆਂ ਵੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਕੰਮ ਕਰ ਰਹੀਆਂ ਹਨ। ਇਸ ਦੇ ਸਿੱਟੇ ਵੱਜੋਂ ਭਾਰਤ ਵਿੱਚ ਪਿੱਛਲੇ ਦੋ ਸਾਲਾਂ ਵਿੱਚ ਕਈ 5 ਸਟਾਰ ਰੇਟਿੰਗ ਵਾਲੀਆਂ ਕਾਰਾਂ ਬਾਜ਼ਾਰ ਵਿੱਚ ਆਇਆਂ ਹਨ।
ਟੋਪ 5 ਸੁਰੱਖਿਅਤ ਕਾਰਾਂ ‘ਚ ਟਾਟਾ ਦੀਆਂ 3 ਕਾਰਾਂ ਸ਼ਾਮਲ
ਗਲੋਬਲ NCAP ਦੀ ਸੁਰੱਖਿਆ ਰੇਟਿੰਗ ਦੀ ਲਿਸਟ ਦੇ ਮੁਤਾਬਕ 5 ਸਟਾਰ ਕਾਰਾਂ ‘ਚ ਟਾਟਾ ਦੀਆਂ 3 ਅਤੇ ਮਹਿੰਦਰਾ ਦੀਆਂ 2 ਕਾਰਾਂ ਹਨ। ਟਾਪ 5 ਦੀ ਲਿਸਟ ਵਿੱਚ ਪਹਿਲੇ ਨੰਬਰ ‘ਤੇ Mahindra XUV 700, ਦੂਸਰੇ ‘ਤੇ TATA PUNCH, ਤੀਸਰੇ ‘ਤੇ Mahindra XUV300, ਚੌਥੇ ‘ਤੇ TATA ALTROZ ਅਤੇ 5ਵੇਂ ਸਥਾਨ ‘ਤੇ ਟਾਟਾ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ TATA NEXON ਹੈ।
ਸੁਰੱਖਿਅਤ ਕਾਰਾਂ ਦੀ ਦੌੜ ਵਿੱਚ ਮਾਰੂਤੀ ਪਿੱਛੜੀ
ਜੇਕਰ ਗੱਲ ਕਰੀਏ ਭਾਰਤ ਦੀਆਂ 10 ਸਭ ਤੋਂ ਸੁਰੱਖਿਅਤ ਕਾਰਾਂ ਦੀ ਤਾਂ ਇਸ ਲਿਸਟ ਵਿੱਚ ਟਾਟਾ ਮੋਹਰੀ ਹੈ। ਟਾਟਾ ਦੀਆਂ 5 ਕਾਰਾਂ ਟਾਪ 10 ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਮਹਿੰਦਰਾ ਦੀਆਂ 3 ਕਾਰਾਂ ਸ਼ਾਮਲ ਹਨ। ਬਾਕੀ ਦੋ Honda City (4th Gen) ਅਤੇ Toyota ਦੀ Urban Cruiser ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਮਾਰੂਤੀ ਸੁਜ਼ੂਕੀ (Maruti Suzuki) ਦੀ ਇੱਕ ਵੀ ਕਾਰ ਟਾਪ 10 ਦੀ ਲਿਸਟ ਵਿੱਚ ਨਹੀਂ ਹੈ।
#SaferCarsForIndia was launched by GlobalNCAP in 2014 with the objective of promoting safer vehicles in the country. To date GlobalNCAP has completed more than fifty-three safety assessments which have acted as an important catalyst in the safety improvement of Indian cars. pic.twitter.com/RFu2ZKtJNm
— GlobalNCAP (@GlobalNCAP) April 12, 2022
ਕਿਵੇਂ ਕਰੀਏ ਰੇਟਿੰਗ ਚੈੱਕ ?
ਨੀਲੇ (Blue) ਰੰਗ ਦੇ ਸਟਾਰ ਵਿੱਚ ਐਡਲਟ ਸੁਰੱਖਿਆ ਰੇਟਿੰਗ (Adult Safety Rating) ਅਤੇ ਹਰੇ (Green) ਰੰਗ ਦੇ ਸਟਾਰ ਵਿੱਚ ਚਾਈਲਡ ਸੁਰੱਖਿਆ ਰੇਟਿੰਗ (Child Safety Rating) ਨੂੰ ਦਰਸਾਇਆ ਗਿਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.