ਵਸ਼ਿੰਗਟਨ: ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ ਲਗਭਗ ਇਸ ਵਾਇਰਸ ਨਾਲ 76,680,541 ਲੋਕ ਸੰਕ੍ਰਮਿਤ ਹੋਏ ਹਨ ਜਿਹਨਾਂ ‘ਚੋਂ 16,92,980 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 5,37,58,431 ਹੈ। ਅਮਰੀਕਾ , ਭਾਰਤ ਅਤੇ ਬ੍ਰਾਜ਼ੀਲ ਇਸ ਵਾਇਰਸ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਹਨ।
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਹਾਲਤ ਦਿਨ-ਬ- ਦਿਨ ਵਿਗੜ ਰਹੇ ਹਨ। ਯੂਐੱਸ ਸੈਂਟਰ ਸੀ.ਡੀ.ਸੀ ਦੀ ਜਾਣਕਾਰੀ ਦੇ ਅਨੁਸਾਰ ਅਮਰੀਕਾ ‘ਚ ਪਿਛਲੇ 24 ਘੰਟਿਆਂ ਦੌਰਾਨ 4 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਸੰਕਰਮਿਤ ਪਾਏ ਗਏ।
ਜ਼ਿਕਰਯੋਗ ਹੈ ਕਿ ਜਰਮਨੀ ਵਿੱਚ ਪਿਛਲੇ 24 ਘੰਟਿਆਂ ਵਿੱਚ ਲਗਭਗ 22,771 ਲੋਕ ਸੰਕ੍ਰਮਿਤ ਪਾਏ ਗਏ। ਇਸ ਦੇ ਨਾਲ ਹੀ ਮ੍ਰਿਤਕ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਪਾਇਆ ਗਿਆ ਹੈ।
ਇੱਕ ਜਾਣਕਾਰੀ ਅਨੁਸਾਰ ਇਟਲੀ ਦੇ ਪ੍ਰਧਾਨ ਮੰਤਰੀ ਜੋਜੇਪੇ ਕੋਂਟੇ ਨੇ ਕ੍ਰਿਸਮਿਸ ‘ਤੇ ਤਾਲਾਬੰਦੀ ਦੀਆਂ ਪਾਬੰਧੀਆਂ ਨੂੰ ਵਧਾ ਦਿੱਤਾ ਹੈ। ਸ਼ੋਪਿੰਗ ਮਾਲ ,ਬਾਰ ਵਗੈਰਾ ਬੰਦ ਰਹਿਣਗੇ, ਇਹ ਪਬੰਧੀਆਂ ਜਨਵਰੀ 2021 ਤੱਕ ਲਾਗੂ ਰਹਿਣਗੀਆਂ।
ਇਸ ਤੋਂ ਇਲਾਵਾ ਮਾਹਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਡਰ ਹੈ ਕਿ ਕ੍ਰਿਸਮਿਸ ‘ਤੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਜਿਸ ਕਰਕੇ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।