ਨਿਊਜ਼ ਡੈਸਕ: ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਦਾ ਪਹਿਲਾ ਗੀਤ ‘ਆਈਸ ਕੈਪ’ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਅੱਜ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਖੁਦ ਸ਼ਿੰਦਾ ਗਰੇਵਾਲ ਨੇ ਲਿਖੇ ਹਨ ਅਤੇ ਕੰਪੋਜ਼ ਵੀ ਖੁਦ ਹੀ ਕੀਤਾ ਹੈ। ਇਸ ਗੀਤ ਨੂੰ 22 ਸਤੰਬਰ ਨੂੰ ਉਸ ਦੇ ਜਨਮ ਦਿਨ ‘ਤੇ ਰਿਲੀਜ਼ ਕੀਤਾ ਜਾਵੇਗਾ।
ਗੀਤ ਦੇ ਟੀਜ਼ਰ ‘ਚ ਸ਼ਿੰਦਾ ਗਰੇਵਾਲ ਆਪਣੇ ਦੋਸਤਾਂ ਨੂੰ ਫੋਨ ਕਰਕੇ ‘ਆਈਸ ਕੈਪ’ ਪਾਰਟੀ ਲਈ ਬੁਲਾਉਂਦੇ ਨਜ਼ਰ ਆ ਰਹੇ ਹਨ। ਤੁਸੀਂ ਵੀ ਦੇਖੋ ਮਜ਼ੇਦਾਰ ਟੀਜ਼ਰ:
Shinda Jatt Fattae Chak 🔥
Ice Cap Teaser Out Now 💥https://t.co/wiVbhh6wNg#IceCap #22september@iamshindagrewal @GippyGrewal @TheHumbleMusic #SukhSanghera #BhindaAujla @kidshumble @gurpreetsbhasin @OneDigitalEnt pic.twitter.com/m4RotDzaZn
— Gippy Grewal (@GippyGrewal) September 17, 2021
ਦੱਸਣਯੋਗ ਹੈ ਕੀ ਕੁਝ ਦਿਨ ਪਹਿਲਾ ਗਿੱਪੀ ਗਰੇਵਾਲ ਵਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦਾ ਐਲਾਨ ਕਰਦਿਆਂ ਲਿਖਿਆ ਗਿਆ ਸੀ ਕਿ ‘ਤੁਹਾਡੇ ਸਭ ਦੇ ਨਾਲ ਇਹ ਗੱਲ ਸਾਂਝੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਮੇਰੇ ਬੇਟੇ ਸ਼ਿੰਦਾ ਗਰੇਵਾਲ ਦਾ ਪਹਿਲਾ ਸਿੰਗਲ ਟਰੈਕ ‘ਆਈਸ ਕੈਪ’ ਨੂੰ 22 ਸਤੰਬਰ ਨੂੰ ਉਸ ਦੇ ਜਨਮ ਦਿਨ ‘ਤੇ ਰਿਲੀਜ਼ ਕੀਤਾ ਜਾਵੇਗਾ।
ਸ਼ਿੰਦਾ ਗਰੇਵਾਲ ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮ ਅਰਦਾਸ ਕਰਾਂ ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ ‘ਚ ਨਿਭਾਏ ਸ਼ਿੰਦੇ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਤੇ ਹੁਣ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਵੇਗਾ।