ਗੋਲੀਬਾਰੀ ਤੋਂ ਬਾਅਦ  ਗਿੱਪੀ ਗਰੇਵਾਲ ਦਾ ਪਹਿਲਾ ਰਿਐਕਸ਼ਨ  ਆਇਆ ਸਾਹਮਣੇ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ‘ਤੇ ਗੋਲੀਬਾਰੀ ਹੋਈ ਸੀ।ਜਿਸ ਦੀ ਜ਼ਿੰਮੇਵਾਰੀ  ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।

ਗੋਲੀਬਾਰੀ ਤੋਂ ਬਾਅਦ  ਗਿੱਪੀ ਗਰੇਵਾਲ ਦਾ ਪਹਿਲਾ ਰਿਐਕਸ਼ਨ  ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਮੇਰਾ ਘਰ ਵੈਸਟ ਵੈਨਕੂਵਰ ‘ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ ‘ਤੇ ਫਾਇਰਿੰਗ ਹੋਈ ਹੈ। ਸਾਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਆਖਿਰ ਇਹ ਹੋਇਆ ਕਿਉਂ ਹੈ। ਕਿਉਂਕਿ ਮੈਂ ਅੱਜ ਤੱਕ ਕਿਸੇ ਵਿਵਾਦ ‘ਚ ਨਹੀਂ ਫਸਿਆ। ਮੇਰੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ, ਮੈਂ ਇਹੀ ਸੋਚ ਰਿਹਾ ਸੀ ਕਿ ਆਖਰ ਮੈਂ ਅਜਿਹਾ ਕੀਤਾ ਕੀ ਹੈ ਕਿ ਇਹ ਸਭ ਹੋਇਆ ਹੈ।’

ਗਿੱਪੀ ਗਰੇਵਾਲ ਨੇ ਸਲਮਾਨ ਖਾਨ ਬਾਰੇ ਬੋਲਦਿਆਂ ਇਹ ਵੀ ਕਿਹਾ ਕਿ ਮੇਰੇ ਘਰ ‘ਤੇ ਫਾਇਰਿੰਗ ਦੀ ਵਜ੍ਹਾ ਸਲਮਾਨ ਖਾਨ ਨੂੰ ਦੱਸਿਆ ਜਾ ਰਿਹਾ ਹੈ। ਜਦੋਂ ਇਸ ਸਭ ‘ਚ ਸਲਮਾਨ ਦਾ ਨਾਮ ਸਾਹਮਣੇ ਆਇਆ ਤਾਂ ਮੈਂ ਹੈਰਾਨ ਹੋ ਰਿਹਾ ਸੀ, ਕਿਉਂਕਿ ਮੇਰੀ ਸਲਮਾਨ ਖਾਨ ਨਾਲ ਕੋਈ ਦੋਸਤੀ ਹੀ ਨਹੀਂ ਹੈ। ਮੈਂ ਤਾਂ ਉਨ੍ਹਾਂ ਨੂੰ ਇੱਕ ਕੋ ਸਟਾਰ ਦੇ ਰੂਪ ‘ਚ ਜਾਣਦਾ ਹਾਂ। ਫਿਲਮ ਦੇ ਪ੍ਰੋਡਿਊਸਰ ਨੇ ਸਲਮਾਨ ਨੂੰ ਟਰੇਲਰ ਲੌਂਚ ;ਤੇ ਬੁਲਾਇਆ ਸੀ। ਇਸ ਤੋਂ ਪਹਿਲਾਂ ਮੈਂ ਸਲਮਾਨ ਨੂੰ ਬਿੱਗ ਬੌਸ ‘ਚ ਮਿਲਿਆ ਸੀ। ਮੈਨੂੰ ਹਾਲੇ ਵੀ ਸਮਝ ਨਹੀਂ ਆ ਰਿਹਾ ਹੈ ਕਿ ਇਹ ਸਭ ਦਾ ਕੀ ਕਾਰਨ ਹੈ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment