ਨਿਊਜ਼ ਡੈਸਕ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਜਨਮ ਲਿਆ ਹੈ। ਗਿੱਪੀ ਨੇ ਇਹ ਖੁਸ਼ਖਬਰੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ। ਗਿੱਪੀ ਗਰੇਵਾਲ ਨੇ ਆਪਣੇ ਬੇਟੇ ਦਾ ਨਾਮ ਗੁਰਬਾਜ਼ ਗਰੇਵਾਲ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਦੋ ਬੇਟੇ ਹਨ ਜਿਨ੍ਹਾਂ ਦੇ ਨਾਂਅ ਏਕ ਓਮਕਾਰ ਸਿੰਘ ਗਰੇਵਾਲ ਅਤੇ ਗੁਰਫ਼ਤਿਹ ਸਿੰਘ ਗਰੇਵਾਲ ਹਨ।
ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦੇ ਲਿਖਿਆ, ‘ਹੋਰ ਚੀਜ਼ਾਂ ਭਾਵੇਂ ਬਦਲ ਜਾਣ ਪਰ ਅਸੀਂ ਆਪਣੇ ਪਰਿਵਾਰ ਨਾਲ ਸ਼ੁਰੂ ਤੋਂ ਅੰਤ ਤੱਕ ਰਹਿੰਦੇ ਹਾਂ” ਸ਼ੁਕਰ ਦਾਤਿਆ
#ekomkargrewal #gurfatehgrewal #gurbaazgrewal #newborn
https://www.instagram.com/p/B537s8WgVWn/
ਉੱਧਰ ਹੀ ਕਪਿਲ ਸ਼ਰਮਾ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨੰਨ੍ਹੇ ਮਹਿਮਾਨਾਂ ਨੂੰ ਸਭ ਆਸ਼ੀਰਵਾਦ ਦੇ ਰਹੇ ਹਨ ਤੇ ਗਿੱਪੀ ਗਰੇਵਾਲ ਨੇ ਵੀ ਕਪਿਲ ਨੂੰ ਵਧਾਈ ਦਿੱਤੀ ਹੈ।
Mubarakan bro 🙏🙏🙏 https://t.co/L36O7FEUp1
— Gippy Grewal (@GippyGrewal) December 10, 2019