ਖੇਤੀ ਕਾਨੂੰਨ ਖਿਲਾਫ਼ ਵਿਰੋਧ ਕਰ ਰਹੇ ਕਿਸਾਨਾਂ ਨੇ ਘਰਾਂ ਬਾਹਰ ਲਾਏ ਚਿਤਾਵਨੀ ਵਾਲੇ ਪੋਸਟਰ

TeamGlobalPunjab
1 Min Read

ਗਿੱਦੜਬਾਹਾ : ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਲਗਾਤਾਰ ਸੜਕਾਂ ‘ਤੇ ਨਿੱਤਰੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਹੁਣ ਸਿਆਸੀ ਲੀਡਰਾਂ ਦਾ ਪੱਕਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਜਿਸ ਤਹਿਤ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਆਪਣੇ ਘਰਾਂ ਬਾਹਰ ਚਿਤਾਵਨੀ ਵਾਲੇ ਬੋਰਡ ਲਗਾ ਦਿੱਤੇ ਹਨ। ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਕਿਸਾਨਾਂ ਨੇ ਆਪਣੇ ਘਰਾਂ ਬਾਹਰ ਕਿਸਾਨ ਯੂਨੀਅਨ ਦੇ ਝੰਡੇ ਲਗਾ ਕੇ ਅਤੇ ਘਰਾਂ ਦੇ ਬਾਹਰ ਪੋਸਟਰ ਲਗਾ ਕੇ ਸਾਰੀਆਂ ਸਿਆਸੀ ਪਾਰਟੀਆਂ ਦਾ ਬਾਈਕਾਟ ਕਰ ਦਿੱਤਾ।

ਇਨ੍ਹਾਂ ਚਿਤਾਵਨੀ ਭਰੇ ਪੋਸਟਰਾਂ ‘ਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਚਿਰ ਕਿਸਾਨ ਵਿਰੋਧੀ ਆਰਡੀਨੈਂਸ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤਕ ਕੋਈ ਵੀ ਸਿਆਸੀ ਪਾਰਟੀ ਦੇ ਲੀਡਰ ਸਾਡੇ ਘਰਾਂ ‘ਚ ਨਾ ਆਵੇ। ਕਿਸਾਨਾਂ ਨੇ ਦੱਸਿਆ ਕਿ ਇਹ ਫੈਸਲਾ ਅਸੀਂ ਪਿੰਡ ਪੱਧਰ ਤੇ ਲਿਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪਿੰਡਾਂ ਦੇ ਲੋਕ ਆਪਣੇ ਘਰਾਂ ਬਾਹਰ ਅਜਿਹਾ ਕਰਨ ਤਾਂ ਜੋ ਲੀਡਰ ਪਿੰਡਾਂ ‘ਚ ਆਉਣ ਤੋਂ ਪਹਿਲਾਂ ਇਹ ਯਾਦ ਰੱਖਣ ਕਿ ਅਸੀਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਾਂ।

ਕਿਸਾਨਾਂ ਨੇ ਕਿਹਾ ਕਿ ਅਜ ਭਾਵੇ ਹਰ ਰਾਜਸੀ ਪਾਰਟੀ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਦਸ ਰਹੀ ਹਨ। ਪਰ ਜਦ ਇਹ ਆਰਡੀਨੈਂਸ ਜਾਰੀ ਹੋ ਰਹੇ ਸੀ ਤਾਂ ਉਦੋਂ ਹਰ ਸਿਆਸੀ ਪਾਰਟੀ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸਨ।

Share This Article
Leave a Comment