ਸੇਵਾਵਾਂ ਖ਼ਤਮ ਹੋਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

Global Team
3 Min Read

ਅੰਮ੍ਰਿਤਸਰ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤੇ ਗਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਫ਼ੈਸਲੇ ਬਾਰੇ ਪੂਰੀ ਗੱਲ ਤਾਂ ਉਦੋਂ ਹੀ ਕਰਾਂਗੇ ਜਦੋਂ ਮੀਟਿੰਗ ‘ਚ ਹੋਏ ਵਾਪਰੇ ਦੀ ਸਾਰੀ ਕਹਾਣੀ ਸਾਹਮਣੇ ਆ ਜਾਵੇਗੀ ਪਰ ਫ਼ੈਸਲੇ ਦੀ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਸਗੋਂ ਹੁਣ ਉਹ ਪੰਥ ਦੀ ਗੱਲ ਬੇਬਾਕੀ ਨਾਲ ਕਰ ਸਕਣਗੇ ।

ਉਨ੍ਹਾਂ ਨੇ ਕਿਹਾ ਕਿ ਇਵੇਂ ਹੀ ਹੋਣਾ ਸੀ ਮੈਨੂੰ 2 ਦਸੰਬਰ ਤੋਂ ਬਾਅਦ ਅਹਿਸਾਸ ਹੋਇਆ ਸੀ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਅਤੇ ਹੋ ਗਈਆ ਹਨ।  ਹਰਪ੍ਰੀਤ ਸਿੰਘ ਨੇ ਕਿਹਾ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਿਆ ਜਿੰਦ ਜਾਨ ਤੋਂ ਛੁੱਟੇ ….ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਫਾਰਗ ਹੋਇਆ ਸੀ ਉਦੋਂ ਵੀ ਇਹੀ ਸ਼ਬਦ ਗਾਇਆ ਸੀ ।

ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਨਾਲ ਕੋਈ ਪਹਿਲੀ ਵਾਰੀ ਧੱਕਾ ਨਹੀ ਹੋਇਆ। ਜਦੋਂ ਧੱਕਾ ਕਰਨਾ ਹੋਵੇ ਫਿਰ ਮਰਿਆਦਾ ਨਹੀ ਦੇਖੀ ਜਾਂਦੀ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੋਂ ਪਹਿਲਾਂ ਵੀ ਜਥੇਦਾਰਾਂ ਨਾਲ ਧੱਕੇਸ਼ਾਹੀ ਹੋਈ ਹੈ। ਪੱਤਰਕਾਰ ਦੇ ਪੁੱਛਣ ਉੱਤੇ ਕਿਹਾ ਹੈ ਕਿ ਤਾਲਮੇਲ ਕਮੇਟੀ ਕੋਲ ਜਾਣਾ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੈ ਜਥੇਦਾਰ ਸੀ ਉਦੋ ਤੱਕ ਕਮੇਟੀ ਅਗੇ ਪੇਸ਼ ਹੋਣਾ ਤੌਹੀਨ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜਿਵੇ ਹੀ ਆਰਡਰ ਮਿਲਣਗੇ ਫਿਰ ਹੀ ਪਤਾ ਲੱਗੇਗਾ ਕੀ ਕਹਿੰਦੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜੋ ਵੀ ਹੋਇਆ ਹੈ ਉਹ ਠੀਕ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਭਵਿੱਖ ਦੀ ਯੋਜਨਾ ਬਾਰੇ ਅਕਾਲ ਪੁਰਖ ਨੂੰ ਹੀ ਪਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਮੈਂ ਖੁੱਲ੍ਹ ਕੇ ਗੱਲ ਕਰ ਸਕਾਂਗਾ ਅਤੇ ਕੌਮ ਲਈ ਕੰਮ ਕਰਾਂਗਾ। ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਦਬਾਅ ਹਮੇਸ਼ਾ ਮਾਰੂ ਸਾਬਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਬਾਅ ਭਾਵੇ ਸਿੱਖ ਸੰਸਥਾਵਾਂ ਉੱਤੇ ਹੋਵੇ ਜਾਂ ਆਗੂਆਂ ਉੱਤੇ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਰਾਜਨੀਤਿਕ ਦਬਾਅ ਕਦੇ ਚੰਗਾ ਨਹੀਂ ਹੁੰਦਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment