ਅਦਰਕ ਦੀ ਕੌਫੀ ਨਾਲ ਮਿਲੇਗਾ ਜ਼ੁਕਾਮ ਤੋਂ ਛੁਟਕਾਰਾ

Rajneet Kaur
2 Min Read

ਨਿਊਜ਼ ਡੈਸਕ: ਬਰਸਾਤ ਦੇ ਮੌਸਮ ਵਿੱਚ ਜ਼ੁਕਾਮ ਅਤੇ ਖਾਂਸੀ ਇੱਕ ਬਹੁਤ ਹੀ ਆਮ ਸਮੱਸਿਆ ਹੈ। ਅਜਿਹੇ ਵਿੱਚ ਅਦਰਕ ਇੱਕ ਅਜਿਹੀ ਜੜੀ ਬੂਟੀ ਹੈ ਜੋ ਕਈ ਔਸ਼ਧੀ ਗੁਣਾਂ ਦਾ ਭੰਡਾਰ ਹੈ। ਜਦੋਂ ਗਲਾ ਦੁਖਦਾ ਹੈ ਤਾਂ ਲੋਕ ਅਦਰਕ ਦੀ ਚਾਹ ਬਣਾਉਂਦੇ ਹਨ ਅਤੇ ਇਸ ਨੂੰ ਪੀਂਦੇ ਹਨ ਜਾਂ ਭੋਜਨ ਵਿਚ ਸ਼ਾਮਿਲ ਕਰਦੇ ਹਨ। ਪਰ ਕੀ ਤੁਸੀਂ ਕਦੇ ਅਦਰਕ ਦੀ ਕੌਫੀ ਬਣਾਈ ਅਤੇ ਪੀਤੀ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਡੇ ਲਈ ਅਦਰਕ ਦੀ ਕੌਫੀ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਅਦਰਕ ਦੀ ਕੌਫੀ ਮਤਲੀ, ਜ਼ੁਕਾਮ, ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀਆਂ ਸਮੱਸਿਆਵਾਂ ਵਿੱਚ ਵੀ ਰਾਹਤ ਦਿੰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਖਾਂਸੀ ਅਤੇ ਜ਼ੁਕਾਮ ਤੋਂ ਬਿਨਾਂ ਕਫ ਸੀਰਪ ਅਤੇ ਦਵਾਈ ਦੇ ਤੁਰੰਤ ਰਾਹਤ ਮਿਲਦੀ ਹੈ।

2 ਛੋਟੇ ਟੁਕੜੇ ਅਦਰਕ ਜਾਂ 1/2 ਚਮਚ ਸੁੱਕਾ ਅਦਰਕ ਪਾਊਡਰ

1/4 ਚਮਚ ਕਾਲੀ ਮਿਰਚ

4-5 ਤੁਲਸੀ ਦੇ ਪੱਤੇ

- Advertisement -

1 ਚਮਚ ਕੌਫੀ ਪਾਊਡਰ

ਪਾਣੀ

ਗੁੜ 2 ਕੱਪ

ਸਵੀਟਨਰ 2 ਚੱਮਚ

ਦੁੱਧ

- Advertisement -

3-4 ਪੂਰੀ ਇਲਾਇਚੀ

1 ਸਟਿੱਕ ਦਾਲਚੀਨੀ

ਅਦਰਕ ਦੀ ਕੌਫੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਪੈਨ ਲਓ।

ਫਿਰ ਤੁਸੀਂ ਇਸ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ।

ਇਸ ਤੋਂ ਬਾਅਦ ਤੁਸੀਂ ਇਨ੍ਹਾਂ ਨੂੰ ਮਿਕਸ ਕਰ ਲਓ ਅਤੇ ਮੱਧਮ ਅੱਗ ‘ਤੇ ਕਰੀਬ 5 ਮਿੰਟ ਤੱਕ ਉਬਾਲ ਲਓ।

ਫਿਰ ਜਦੋਂ ਕੌਫੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਤੁਸੀਂ ਗੈਸ ਬੰਦ ਕਰ ਦਿਓ।

ਇਸ ਤੋਂ ਬਾਅਦ ਕੌਫੀ ਨੂੰ ਕੁਝ ਸਮੇਂ ਲਈ ਇਸ ਤਰ੍ਹਾਂ ਠੰਡਾ ਹੋਣ ਲਈ ਛੱਡ ਦਿਓ।

ਹੁਣ ਤੁਹਾਡੀ ਅਦਰਕ ਕੌਫੀ ਤਿਆਰ ਹੈ।

ਫਿਰ ਤੁਸੀਂ ਇਸ ਨੂੰ ਛਾਨ ਲਵੋ  ਅਤੇ  ਪਿਓ।

ਇਸ ਨਾਲ ਤੁਹਾਨੂੰ ਸਰਦੀ ਅਤੇ ਖਾਂਸੀ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment