ਬਰਲਿਨ: ਜਰਮਨੀ ਵਿਚ ਓਮੀਕਰੌਨ ਵੈਰੀਐਂਟ ਕਾਰਨ ਪਹਿਲੀ ਮੌਤ ਹੋਈ ਹੈ। ਜਰਮਨੀ ਦੇ ਰਾਬਰਟ ਕੋਚ ਇੰਸਟੀਚਿਊਟ ਫਾਰ ਇੰਫੈਕਸ਼ਨਸ ਡਿਜ਼ੀਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇੰਸਟੀਚਿਊਟ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 60 ਤੋਂ 79 ਸਾਲ ਦੇ ਵਿਚਾਲੇ ਸੀ। ਜਰਮਨੀ ਵਿਚ ਓਮੀਕਰੌਨ ਦੇ 810 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ‘ਚ ਓਮੀਕਰੌਨ ਦੇ ਕੁੱਲ ਮਾਮਲਿਆਂ ਦੀ ਗਿਣਤੀ 3,198 ਹੋ ਗਈ ਹੈ।
ਇੰਗਲੈਂਡ ‘ਚ ਵੀ ਓਮੀਕਰੌਨ ਨਾਲ 18 ਲੋਕਾਂ ਦੀ ਮੌਤ ਹੋਈ ਹੈ। ਇਸ ਦੀ ਜਾਣਕਾਰੀ ਜੂਨੀਅਰ ਸਿਹਤ ਮੰਤਰੀ ਗਿਲੀਅਨ ਕੀਗਨ ਨੇ ਦਿੱਤੀ ਹੈ। ਗਿਲੀਅਨ ਕੀਗਨ ਦੇ ਅਨੁਸਾਰ ਇੰਗਲੈਂਡ ਵਿਚ ਓਮੀਕਰੌਨ ਵੈਰੀਐਂਟ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।
ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਚ ਓਮੀਕਰੌਨ ਦੇ 73 ਫੀਸਦੀ ਤੋਂ ਜ਼ਿਆਦਾ ਕੇਸ ਦੇਖਣ ਨੂੰ ਮਿਲ ਰਹੇ ਹਨ।
ਵਾਸ਼ਿੰਗਟਨ ਯੂਨੀਵਰਸਿਟੀ ਦੇ ਹੈਲਥ ਮੈਟ੍ਰਿਕਸ ਐਂਡ ਇਵੈਲਿਊਸ਼ਨ ਇੰਸਟਚਿਊਟ ਦੇ ਨਵੇਂ ਮਾਡਲ ਦੇ ਅਨੁਸਾਰ ਜਨਵਰੀ ਤੋਂ ਮਾਰਚ ਦੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਹੋਰ ਵਾਧਾ ਹੋਵੇਗਾ ਪਰ ਲੋਕਾਂ ‘ਚ ਜ਼ਿਆਦਾ ਗੰਭੀਰ ਲੱਛਣ ਦੇਖਣ ਨੂੰ ਨਹੀਂ ਮਿਲਣਗੇ। ਡੈਲਟਾ ਵੈਰੀਐਂਟ ਦੀ ਤੁਲਨਾ ਵਿਚ ਬਹੁਤ ਘੱਟ ਲੋਕਾਂ ਨੁੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਜ਼ਰੂਰਤ ਪਵੇਗੀ ਅਤੇ ਲੋਕਾਂ ਦੀ ਮੌਤ ਦਾ ਅੰਕੜਾ ਵੀ ਘੱਟ ਹੋਵੇਗਾ।