ਜਰਮਨੀ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੇਨਮੀਅਰ ਅਗਲੇ ਕਾਰਜਕਾਲ ਲਈ ਚੁਣੇ ਗਏ

TeamGlobalPunjab
2 Min Read

ਬਰਲਿਨ- ਜਰਮਨੀ ਦੇ ਰਾਸ਼ਟਰਪਤੀ ਫਰੈਂਕ ਵਾਲਟਰ ਸਟੇਨਮੀਅਰ ਨੂੰ ਐਤਵਾਰ ਨੂੰ ਇੱਕ ਵਿਸ਼ੇਸ਼ ਸੰਸਦੀ ਅਸੈਂਬਲੀ ਦੁਆਰਾ ਅਗਲੇ ਪੰਜ ਸਾਲਾਂ ਲਈ ਮੁੜ ਰਾਸ਼ਟਰਪਤੀ ਚੁਣ ਲਿਆ ਗਿਆ। ਮੁੱਖ ਧਾਰਾ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਰਾਜ ਦੇ ਰਸਮੀ ਮੁਖੀ ਵਜੋਂ ਦੂਜੇ ਕਾਰਜਕਾਲ ਲਈ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸਟੀਨਮੀਅਰ ਨੂੰ ਜਰਮਨ ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਅਤੇ 16 ਸੂਬਿਆਂ ਦੇ ਪ੍ਰਤੀਨਿਧਾਂ ਦੇ ਵੱਡੇ ਬਹੁਮਤ ਦੁਆਰਾ ਦੂਜੀ ਵਾਰ ਰਾਸ਼ਟਰਪਤੀ ਚੁਣਿਆ ਗਿਆ ਹੈ।

ਚੁਣੇ ਜਾਣ ਤੋਂ ਬਾਅਦ ਵਿਸ਼ੇਸ਼ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ਸਟੀਨਮੀਅਰ ਨੇ ਕਿਹਾ, ”ਮੇਰੀ ਜ਼ਿੰਮੇਵਾਰੀ ਉਨ੍ਹਾਂ ਸਾਰਿਆਂ ਪ੍ਰਤੀ ਹੈ ਜੋ ਇਸ ਦੇਸ਼ ਵਿੱਚ ਰਹਿੰਦੇ ਹਨ। ਪਾਰਟੀ ਭਾਵਨਾ ਤੋਂ ਉੱਪਰ ਉੱਠ ਕੇ, ਹਾਂ– ਪਰ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ ਤਾਂ ਮੈਂ ਨਿਰਪੱਖ ਨਹੀਂ ਹਾਂ। ਜੋ ਵੀ ਲੋਕਤੰਤਰ ਲਈ ਲੜੇਗਾ, ਉਹ ਮੈਨੂੰ ਆਪਣੇ ਨਾਲ ਪਾਵੇਗਾ। ਜੋ ਕੋਈ ਵੀ ਉਸ ‘ਤੇ ਹਮਲਾ ਕਰਦਾ ਹੈ, ਉਹ ਮੈਨੂੰ ਵਿਰੋਧੀ ਵਜੋਂ ਦੇਖੇਗਾ।”

ਉਹ 2017 ਵਿੱਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਐਂਜੇਲਾ ਮਾਰਕੇਲ ਦੇ ਚਾਂਸਲਰ ਵਜੋਂ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਸੀ। ਇਸ ਤੋਂ ਪਹਿਲਾਂ ਉਹ ਚਾਂਸਲਰ ਗ੍ਰੇਹਾਰਡ ਸਕ੍ਰੋਡਰ ਦੇ ਚੀਫ਼ ਆਫ਼ ਸਟਾਫ਼ ਸਨ। ਜਰਮਨੀ ਵਿੱਚ, ਰਾਸ਼ਟਰਪਤੀ ਕੋਲ ਕਾਰਜਕਾਰੀ ਸ਼ਕਤੀਆਂ ਨਹੀਂ ਹਨ, ਪਰ ਉਹ ਇੱਕ ਮਹੱਤਵਪੂਰਨ ਨੈਤਿਕ ਅਧਿਕਾਰ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment