ਫ੍ਰੈਂਕਫਰਟ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ, ਵੱਡੀ ਗਿਣਤੀ ਵਿੱਚ ਲੋਕ ਮਾਰੇ ਜਾ ਰਹੇ ਹਨ। ਲੋਕ ਇਸ ਖਤਰਨਾਕ ਬਿਮਾਰੀ ਕਾਰਨ ਡਿਪਰੈਸ਼ਨ ਵਿਚ ਵੀ ਹਨ। ਇਸ ਦੌਰਾਨ ਇੱਕ ਜਰਮਨੀ ਦੇ ਮੰਤਰੀ ਨੇ ਕੋਰੋਨਾ ਵਾਇਰਸ ਕਾਰਨ ਵਧ ਰਹੇ ਆਰਥਿਕ ਸੰਕਟ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ।
ਜਰਮਨੀ ਦੇ ਹੇਸਸੇ ਸਟੇਟ ਦੇ ਪ੍ਰਧਾਨ ਮੰਤਰੀ ਵੋਲਕਰ ਬਾਉਫਰ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਤੇਜ਼ੀ ਨਾਲ ਘਟ ਰਹੀ ਆਰਥਿਕਤਾ ਤੋਂ ਚਿੰਤਤ ਵਿੱਤ ਮੰਤਰੀ ਥੌਮਸ ਸ਼ਾਫਰ ਨੇ ਖੁਦਕੁਸ਼ੀ ਕਰ ਲਈ ਹੈ।
ਸੂਬੇ ਦੇ ਪ੍ਰਧਾਨ ਮੰਤਰੀ ਵੋਲਕਰ ਨੇ ਐਤਵਾਰ ਨੂੰ ਦੱਸਿਆ ਕਿ 54 ਸਾਲਾ ਥਾਮਸ ਸ਼ਾਫਰ ਸ਼ਨੀਵਾਰ ਨੂੰ ਰੇਲਵੇ ਟਰੈਕ ਨੇੜੇ ਮ੍ਰਿਤਕ ਹਾਲਤ ‘ਚ ਪਾਏ ਗਏ ਸਨ। ਵਾਈਜ਼ਬਾਡੇਨ ਅਭਿਯੋਜਨ ਦਫ਼ਤਰ ਦਾ ਮੰਨਣਾ ਹੈ ਕਿ ਸ਼ਾਫਰ ਨੇ ਖ਼ੁਦਕੁਸ਼ੀ ਕੀਤੀ ਹੈ।ਆਪਣੇ ਕੈਬਿਨੇਟ ਸਹਿਯੋਗੀ ਦੀ ਮੌਤ ਤੋਂ ਦੁਖੀ ਪੀਐੱਮ ਵੋਲਕਰ ਨੇ ਕਿਹਾ ਕਿ ਅਸੀਂ ਬੇਹੱਦ ਹੈਰਾਨ ਹਾਂ, ਸਾਨੂੰ ਯਕੀਨ ਹੀ ਨਹੀਂ ਹੋ ਰਿਹਾ।
ਜਰਮਨੀ ਦੀ ਆਰਥਿਕ ਰਾਜਧਾਨੀ ਮੰਨੇ ਜਾਣ ਵਾਲੇ ਫਰੈਂਕਫਰਟ ਸ਼ਹਿਰ ਵੀ ਹੈਸੇ ਰਾਜ ‘ਚ ਹੀ ਸਥਿਤ ਹੈ। ਇੱਥੇ ਵੱਡੇ ਵਿੱਤੀ ਬੈਂਕ ਵਰਗੇ ਡਿਊਸ ਅਤੇ ਕਾਮਰਸ ਬੈਂਕ ਦੇ ਹੈੱਡ ਕੁਆਰਟਰ ਮੌਜੂਦ ਹਨ।