39 ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ

TeamGlobalPunjab
1 Min Read

ਆਈਜੋਲ: ਮਿਜ਼ੋਰਮ ਵਿਚ 39ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।ਚਾਨਾ ਦੇ ਦੇਹਾਂਤ ‘ਤੇ ਮਿਜ਼ੋਰਮ ਦੇ ਮੁੱਖ ਮੰਤਰੀ ਜੋਰਾਮਥਾਂਗਾ ਨੇ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਉਨ੍ਹਾਂ ਦੇ ਪਰਿਵਾਰ ‘ਚ 39 ਪਤਨੀਆਂ, 89 ਬੱਚੇ, ਅਤੇ 33 ਪੋਤੇ-ਪੋਤੀਆਂ ਅਤੇ ਨਾਤੀ-ਨਾਤਿਨ ਹਨ। ਜਿਓਨਾ ਚਾਨਾ ਦੀ ਮੌਤ ਬਾਰੇ ਮਿਜ਼ੋਰਮ ਦੇ ਸੀਐਮ ਜ਼ੋਰਮਥਾਂਗਾ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ।

ਜ਼ਿਓਨਾ ਚਾਨਾ ਬੀਤੇ ਕੁਝ ਸਮੇਂ ਤੋਂ ਕਈ ਬਿਮਾਰੀਆਂ ਕਾਰਨ ਪਰੇਸ਼ਾਨ ਸਨ। ਚਾਨਾ ਨੂੰ ਹਾਈ ਬਲੱਡ ਪ੍ਰੈਸ਼ਰ ਤੇ ਡਾਇਬਟੀਜ਼ ਦੀ ਸ਼ਿਕਾਇਤ ਸੀ। 11 ਜੂਨ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜਨ ‘ਤੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਚਾਨਾ ਦਾ ਪੂਰਾ ਪਰਿਵਾਰ ਪਿੰਡ ਵਿਚ ਹੀ ਇਕ ਚਾਰ ਮੰਜ਼ਿਲਾ ਮਕਾਨ ‘ਚ ਰਹਿੰਦਾ ਹੈ। ਜਿਸ ‘ਚ   100 ਤੋਂ ਜ਼ਿਆਦਾ ਕਮਰੇ ਹਨ  ਵਧੇਰੇ ਮੈਂਬਰ ਕਿਸੇ ਨਾ ਕਿਸੇ ਵਪਾਰ ਵਿਚ ਲੱਗੇ ਹੋਏ ਹਨ।ਉਨ੍ਹਾਂ ਦੇ ਪਰਿਵਾਰ ਵਿਚ ਲਗਭਗ 200 ਲੋਕ ਹਨ।

Share This Article
Leave a Comment