Home / ਸੰਸਾਰ / ਮਹਾਰਾਣੀ ਦੇ ਪੁੱਤਰ ਪ੍ਰਿੰਸ ਐਂਡਰਿਊ ਖਿਲਾਫ ਔਰਤ ਨੇ ਦਾਇਰ ਕੀਤਾ ਜਿਨਸੀ ਸ਼ੋਸ਼ਣ ਦਾ ਮੁਕੱਦਮਾ

ਮਹਾਰਾਣੀ ਦੇ ਪੁੱਤਰ ਪ੍ਰਿੰਸ ਐਂਡਰਿਊ ਖਿਲਾਫ ਔਰਤ ਨੇ ਦਾਇਰ ਕੀਤਾ ਜਿਨਸੀ ਸ਼ੋਸ਼ਣ ਦਾ ਮੁਕੱਦਮਾ

ਨਿਊਜ਼ ਡੈਸਕ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਦੂਸਰੇ ਪੁੱਤਰ ਪ੍ਰਿੰਸ ਐਂਡਰਿਊ ਇਸ ਸਮੇਂ ਇਕ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਉਨ੍ਹਾਂ ‘ਤੇ ਅਮਰੀਕਾ ਦੇ ਨਿਊਯਾਰਕ ਸਥਿਤ ਇੱਕ ਅਦਾਲਤ ‘ਚ ਔਰਤ ਨੇ ਮੁਕੱਦਮਾ ਦਾਇਰ ਕੀਤਾ ਹੈ। ਇਸ ਮਹਿਲਾ ਨੇ ਪ੍ਰਿੰਸ ਐਂਡਰਿਊ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਜਦੋਂ ਉਹ ਕਿਸ਼ੋਰੀ ਸੀ ਤਾਂ ਉਨ੍ਹਾਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਇਹ ਕੇਸ ਸੋਮਵਾਰ ਨੂੰ ਦਾਇਰ ਕੀਤਾ ਗਿਆ ਹੈ ਤੇ ਹੁਣ ਪ੍ਰਿੰਸ ਨੇ ਇਸ ਦੇ ਖ਼ਿਲਾਫ਼ ਅਪੀਲ ਕਰਨ ਦੀ ਤਿਆਰੀ ਕਰ ਲਈ ਹੈ।

ਮਹਿਲਾ ਨੇ ਦੋਸ਼ ਲਗਾਏ ਹਨ ਕਿ ਜਿਸ ਸਮੇਂ ਉਹ ਕਿਸ਼ੋਰੀ ਸੀ ਉਨ੍ਹਾਂ ਨੂੰ ਅਮਰੀਕੀ ਫਾਈਨਾਂਸਰ ਜੈਫਰੀ ਏਪਸਟਿਨ ਵਲੋਂ ਪ੍ਰਿੰਸ ਦੇ ਕੋਲ ਭੇਜਿਆ ਗਿਆ ਸੀ। ਜੈਫਰੀ ਨੇ ਸਾਲ 2019 ‘ਚ ਨਿਊਯਾਰਕ ਦੀ ਜੇਲ੍ਹ ਵਿੱਚ ਉਸ ਵੇਲੇ ਖ਼ੁਦਕੁਸ਼ੀ ਕਰ ਲਈ ਸੀ ਜਦੋਂ ਉਹ ਆਪਣੇ ਤੇ ਲੱਗੇ ਜਿਨਸੀ ਸ਼ੋਸ਼ਣ ਅਤੇ ਸੈਕਸ ਟ੍ਰੈਫਿਕਿੰਗ ਦੇ ਦੋਸ਼ਾਂ ਦਾ ਟਰਾਇਲ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ।

ਦੋਸ਼ ਲਗਾਉਣ ਵਾਲੀ ਔਰਤ ਵਰਜੀਨੀਆ ਗਿਊਫਰੇ ਨੇ ਬੀਤੇ ਮਹੀਨੇ ਐਂਡਰਿਊ ਨੂੰ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿੰਸ ਐਂਡਰਿਊ ਨੇ 20 ਸਾਲ ਪਹਿਲਾਂ ਲੰਦਨ ਦੀ ਸੋਸ਼ਲਸਾਈਟ ਗਿਸ਼ਾਲਿਨ ਮੈਕਸਵੇਲ ਦੇ ਘਰ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ, ਉਸ ਸਮੇਂ ਉਹ 18 ਸਾਲ ਤੋਂ ਘੱਟ ਉਮਰ ਦੀ ਸੀ।

ਉੱਥੇ ਹੀ 61 ਸਾਲ ਦੇ ਪ੍ਰਿੰਸ ਐਂਡਰਿਊ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵਿਕਟੋਰੀਆ ਦੇ ਨਾਲ ਸਬੰਧ ਨਹੀਂ ਬਣਾਈ ਤੇ ਨਾਂ ਹੀ ਉਸ ਨਾਲ ਕੋਈ ਮੁਲਾਕਾਤ ਯਾਦ ਹੈ।

Check Also

ਪੁਲਾੜ ਸਟੇਸ਼ਨ ਤੋਂ 90 ਦਿਨਾਂ ਬਾਅਦ ਧਰਤੀ ਤੇ ਪਰਤੇ ਚੀਨ 🇨🇳 ਦੇ ਪੁਲਾੜ ਯਾਤਰੀ

ਬੀਜਿੰਗ  : ਤਿੰਨ ਚੀਨੀ ਪੁਲਾੜ ਯਾਤਰੀ ਆਪਣੇ ਦੇਸ਼ ਦੇ ਪਹਿਲੇ ਪੁਲਾੜ ਸਟੇਸ਼ਨ ‘ਚ 90 ਦਿਨ …

Leave a Reply

Your email address will not be published. Required fields are marked *