ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਮਹਾਮਾਰੀ ਦਾ ਸੰਕਟ ਖ਼ਤਮ ਹੋਣ ‘ਤੇ ਨਹੀਂ ਆ ਰਿਹਾ। ਜਿਵੇਂ ਜਿਵੇਂ ਕੇਸ ਵਧਦੇ ਜਾ ਰਹੇ ਹਨ ਉਵੇਂ ਹੀ ਆਕਸੀਜਨ ਅਤੇ ਦਵਾਈਆਂ ਘੱਟ ਦੀਆਂ ਜਾ ਰਹੀਆਂ ਹਨ।ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ।ਜਿਸਨੂੰ ਦੇਖਦੇ ਹੋਏ ਸੁਰੀਮ ਕੋਰਟ ਨੇ ਸ਼ਨੀਵਾਰ ਨੂੰ ਰਾਜਾਂ ਵਿੱਚ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੇ ਅਲਾਟਮੈਂਟ ਲਈ 12 ਮੈਂਬਰੀ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਇਹ ਟਾਸਕ ਫੋਰਸ ਕੇਂਦਰ ਸਰਕਾਰ ਦੇ ਮਨੁੱਖੀ ਸਰੋਤ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਅਤੇ ਜਾਣਕਾਰੀ ਲੈਣ ਲਈ ਸੁਤੰਤਰ ਹੋਵੇਗੀ।
ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਬੈਂਚ ਵੱਲੋਂ ਬਣਾਈ ਗਈ ਨੈਸ਼ਨਲ ਟਾਸਕ ਫੋਰਸ ਦਾ ਕੰਮ ਪੂਰੇ ਦੇਸ਼ ‘ਚ ਆਕਸੀਜਨ ਦਾ ਮੁਲਾਂਕਣ ਕਰਨਾ, ਜ਼ਰੂਰਤ ਦੇਖਣਾ ਤੇ ਉਸ ਦੀ ਵੰਡ ਦੀ ਪ੍ਰਕਿਰਿਆ ਤੈਅ ਕਰਨਾ ਹੋਵੇਗਾ। ਦਿੱਲੀ ਨੂੰ ਲੈ ਕੇ ਅਦਾਲਤ ਨੇ ਕਿਹਾ ਕਿ ਅਗਲੇ ਆਦੇਸ਼ ਤਕ ਦਿੱਲੀ ਨੂੰ ਰੋਜ਼ਾਨਾ 700 ਟਨ ਆਕਸੀਜਨ ਦੀ ਸਪਲਾਈ ਜਾਰੀ ਰਹੇਗੀ। ਸੁਪਰੀਮ ਕੋਰਟ ਦੁਆਰਾ ਗਠਿਤ ਰਾਸ਼ਟਰੀ ਟਾਸਕ ਫੋਰਸ ਦੇ 12 ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕੋਰਟ ਨੇ ਕਿਹਾ ਕਿ ਕੇਂਦਰੀ ਕੈਬਨਿਟ ਸਕੱਤਰ ਟਾਸਕ ਫੋਰਸ ਦਾ ਕਨਵੀਨਰ ਹੋਵੇਗਾ, ਜਦੋਂ ਵੀ ਲੋੜ ਹੋਵੇਗੀ ਉਹ ਆਪਣੇ ਲਈ ਵਧੀਕ ਸਕੱਤਰ ਰੈਂਕ ਦਾ ਅਧਿਕਾਰੀ ਨਿਯੁਕਤ ਕਰ ਸਕਦਾ ਹੈ। ਕੋਰਟ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਸਕੱਤਰ ਟਾਸਕ ਫੋਰਸ ਦਾ ਐਕਸ-ਆਫੀਸ਼ੀਓ ਮੈਂਬਰ ਹੋਵੇਗਾ। ਕੋਰਟ ਨੇ ਦਿੱਲੀ ਦੇ ਸਿਹਤ ਢਾਂਚੇ ਤੇ ਆਕਸੀਜਨ ਵੰਡ ਦੇ ਆਡਿਟ ਲਈ ਇਕ ਉਪ ਸਮੂਹ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਦੇ ਮੈਂਬਰਾਂ ‘ਚ ਏਮਜ਼ ਦੇ ਰਣਦੀਪ ਗੁਲੇਰੀਆ, ਮੈਕਸ ਹੈਲਥਕੇਅਰ ਦੇ ਸੰਦੀਪ ਬੁੱਧੀਰਾਜਾ ਤੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਇਕ-ਇਕ ਆਈਏਐੱਸ ਅਧਿਕਾਰੀ ਸ਼ਾਮਲ ਰਹਿਣਗੇ।
ਟਾਸਕ ਫੋਰਸ ਦੇ ਮੈਂਬਰ
-ਡਾ. ਭਾਬਤੋਸ਼ ਬਿਸਵਾਸ, ਸਾਬਕਾ ਵਾਈਸ ਚਾਂਸਲਰ, ਪੱਛਮੀ ਬੰਗਾਲ ਸਿਹਤ ਵਿਗਿਆਨ ਯੂਨੀਵਰਸਿਟੀ ਕੋਲਕਾਤਾ
-ਡਾ. ਦੇਵੇਂਦਰ ਸਿੰਘ ਰਾਣਾ, ਚੇਅਰਮੈਨ, ਬੋਰਡ ਆਫ ਮੈਨੇਜਮੈਂਟ, ਸਰ ਗੰਗਾ ਰਾਮ ਹਸਪਤਾਲ, ਦਿੱਲੀ
-ਡਾ. ਦੇਵੀ ਪ੍ਰਸਾਦ ਸ਼ੈਟੀ, ਚੇਅਰਪਰਸਨ ਤੇ ਕਾਰਜਕਾਰੀ ਡਾਇਰੈਕਟਰ, ਨਾਰਾਇਣ ਹੈਲਥਕੇਅਰ ਬੈਂਗਲੁਰੂ
-ਡਾ. ਗਗਨਦੀਪ ਕਾਂਗ, ਪ੍ਰਰੋਫੈਸਰ, ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੈਲੋਰ, ਤਾਮਿਲਨਾਡੂ
-ਡਾ. ਜੇਵੀ ਪੀਟਰ, ਡਾਇਰੈਕਟਰ, ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੈਲੋਰ, ਤਾਮਿਲਨਾਡੂ
-ਡਾ. ਨਰੇਸ਼ ਤ੍ਰੇਹਨ, ਚੇਅਰਪਰਸਨ ਤੇ ਮੈਨੇਜਿੰਗ ਡਾਇਰੈਕਟਰ, ਮੇਦਾਂਤਾ ਹਸਪਤਾਲ ਐਂਡ ਹਾਰਟ ਇੰਸਟੀਚਿਊਟ, ਗੁਰੂਗ੍ਰਾਮ
-ਡਾ. ਰਾਹੁਲ ਪੰਡਿਤ, ਡਾਇਰੈਕਟਰ, ਕ੍ਰਿਟੀਕਲ ਕੇਅਰ ਮੈਡੀਸਨ ਐਂਡ ਆਈਸੀਯੂ, ਫੋਰਟੀਜ਼ ਹਸਪਤਾਲ, ਮੁਲੁੰਦ ਤੇ ਕਲਿਆਣ (ਮਹਾਰਾਸ਼ਟਰ)
-ਡਾ. ਸੌਮਿਤਰ ਰਾਵਤ, ਚੇਅਰਮੈਨ ਤੇ ਪ੍ਰਮੁੱਖ, ਸਰਜੀਕਲ ਗੈਸਟ੍ਰੋਐਂਟੇਰੋਲਾਜੀ ਐਂਡ ਲਿਵਰ ਟਰਾਂਸਪਲਾਂਟ ਵਿਭਾਗ, ਸਰ ਗੰਗਾ ਰਾਮ ਹਸਪਤਾਲ, ਦਿੱਲੀ
ਡਾ. ਸ਼ਿਵ ਕੁਮਾਰ ਸਰੀਨ, ਸੀਨੀਅਰ ਪ੍ਰਰੋਫੈਸਰ ਤੇ ਪ੍ਰਮੁੱਖ, ਹੈਪੇਟੋਲਾਜੀ ਵਿਭਾਗ ਤੇ ਡਾਇਰੈਕਟਰ, ਇੰਸਟੀਚਿਊਟ ਆਫ ਲਿਵਰ ਤੇ ਬਿਲਿਅਰੀ ਸਾਇੰਸ (ਆਈਐੱਲਬੀਐੱਸ), ਦਿੱਲੀ
-ਜਰੀਰ ਅਫ ਉਡਵਾਡੀਆ, ਕੰਸਲਟੈਂਟ ਚੈਸਟ ਫਿਜੀਸ਼ੀਅਨ, ਹਿੰਦੂਜਾ ਹਸਪਤਾਲ, ਬ੍ਰੀਚ ਕੈਂਡੀ ਹਸਪਤਾਲ ਪਾਰਸੀ ਜਨਰਲ ਹਸਪਤਾਲ, ਮੁੰਬਈ
-ਸਕੱਤਰ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ
-ਕੇਂਦਰ ਸਰਕਾਰ ਦੇ ਕੈਬਨਿਟ ਸਕੱਤਰ ਟਾਸਕ ਫੋਰਸ ਦੇ ਕਨਵੀਨਰ ਹੋਣਗੇ ਤੇ ਜ਼ਰੂਰਤ ਪੈਣ ‘ਤੇ ਸਹਿਯੋਗ ਲਈ ਇਕ ਅਧਿਕਾਰੀ ਦੀ ਨਿਯੁਕਤੀ ਕਰ ਸਕਣਗੇ, ਜਿਸ ਦਾ ਰੈਂਕ ਵਧੀਕ ਸਕੱਤਰ ਤੋਂ ਘੱਟ ਨਹੀਂ ਹੋਵੇਗਾ