ਸ਼ਿਮਲਾ : ਪੁਲਿਸ ਨੇ ਸਿੱਖਸ ਫਾਰ ਜਸਟਿਸ ਦੇ ਮੈਂਬਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਤੇ ਹੋਰ ਦੋਸ਼ਾਂ ਦਾ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਐੱਸ. ਐੱਫ. ਜੇ. ਵੱਲੋਂ ਇਕ ਦਿਨ ਪਹਿਲਾਂ ਕਥਿਤ ਤੌਰ ‘ਤੇ ਧਮਕੀ ਦਿੱਤੀ ਗਈ ਸੀ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਸੂਬੇ ‘ਚ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ। ਉਸ ਨੇ ਇਹ ਧਮਕੀ ਰਿਕਾਰਡਿਡ ਫੋਨ ਕਾਲ ਜ਼ਰੀਏ ਦਿੱਤੀ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਗੁਰਪਤਵੰਤ ਸਿੰਘ ਪਨੂੰ ਵਜੋਂ ਦੱਸੀ ਅਤੇ ਕਿਹਾ ਕਿ ਉਹ ਐੱਸ. ਐੱਫ. ਜੇ. ਸੰਗਠਨ ਦਾ ਵਕੀਲ (ਜਨਰਲ ਸਲਾਹਕਾਰ) ਹੈ।ਉਸ ਖ਼ਿਲਾਫ਼ ਕੇਸ ਰਿਕਾਰਡਿਡ ਕਾਲਾਂ ਦੇ ਆਧਾਰ ’ਤੇ ਹੀ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਦੰਡਾਵਲੀ ਦੀ ਧਾਰਾ 124 (ਰਾਜਧ੍ਰੋਹ), 153-ਏ (ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ) (120-ਬੀ ਅਪਰਾਧਿਕ ਸਾਜ਼ਿਸ਼) ਅਤੇ 506 (ਧਮਕਾਉਣਾ), ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ, 1967 ਦੀ ਧਾਰਾ 13 ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।