ਜਨਰਲ ਰਾਵਤ ਕਰਨਗੇ ਇਕ ਸਾਲ ਲਈ 50 ਹਜ਼ਾਰ ਰੁਪਏ ਪੀਐਮ ਫੰਡ ਨੂੰ ਦਾਨ

TeamGlobalPunjab
1 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਦੀ ਬਿਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ।ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ 31 ਹਜ਼ਾਰ ਤੋਂ ਪਾਰ ਚਲੀ ਗਈ ਹੈ । ਇਸ ਆਫ਼ਤ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਪੀਐਮ ਫ਼ੰਡ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਸੀ । ਇਸ ਲਈ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕ ਮਦਦ ਲਈ ਅੱਗੇ ਆ ਰਹੇ ਹਨ ।
ਹੁਣ ਚੀਫ ਡਿਫੈਂਸ ਸਟਾਫ (ਸੀ.ਡੀ.ਐੱਸ.) ਦੇ ਮੁਖੀ ਜਨਰਲ ਬਿਪਿਨ ਰਾਵਤ ਵਲੋਂ ਵੀ ਇਸ ਫੰਡ ਵਿਚ ਵਡੀ ਧਨ ਰਾਸ਼ੀ ਜਮਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ । ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਕ ਸਾਲ ਤਕ ਹਰ ਮਹੀਨੇ ਆਪਣੀ ਤਨਖਾਹ ਵਿਚੋਂ 50 ਹਜ਼ਾਰ ਰੁਪਏ ਧਨਰਾਸ਼ੀ ਪੀ.ਐੱਮ. ਫੰਡ ਵਿਚ ਜਮਾ ਕਰਵਾਉਣਗੇ । ਜਾਣਕਾਰੀ ਮੁਤਾਬਿਕ ਜਰਨਲ ਰਾਵਤ ਨੇ ਇਸ ਲਈ ਵੇਤਨ ਅਤੇ ਲੇਖਾ ਵਿਭਾਗ ਨੂੰ ਪੱਤਰ ਵੀ ਲਿਖਿਆ ਸੀ । ਪਤਾ ਲਗਾ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਉਨ੍ਹਾਂ ਦੀ ਤਨਖਾਹ ਵਿੱਚੋ 50 ਹਜ਼ਾਰ ਰੁਪਏ ਕਟ ਵੀ ਲਏ ਹਨ।

Share this Article
Leave a comment