ਧਰਮਸ਼ਾਲਾ: ਧਰਮਸ਼ਾਲਾ ‘ਚ ਮੌਨਸੂਨ ਦੀ ਆਫ਼ਤ ਦੌਰਾਨ ਸੋਮਵਾਰ ਸਵੇਰੇ ਬੱਦਲ ਫਟਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਹੜ੍ਹ ਕਾਰਨ ਕਈ ਕਾਰਾਂ ਤੇ ਮਕਾਨ ਨੁਕਸਾਨੇ ਗਏ। ਧਰਮਸ਼ਾਲਾ ਦੇ ਭਾਗਸੂਨਾਗ ਖੇਤਰ ਵਿਚ ਕਾਫੀ ਤਬਾਹੀ ਹੋਈ। ਇਥੇ ਲਗਾਤਾਰ ਮੀਂਹ ਪੈਣ ਕਾਰਨ ਛੋਟੀਆਂ ਨਦੀਆਂ ਪਾਣੀ ਨਾਲ ਭਰ ਗਈਆਂ।
ਮੰਡੀ-ਪਠਾਨਕੋਟ ਹਾਈਵੇ ‘ਤੇ ਰਾਜੋਲ ‘ਚ ਗਜ ਖੱਡੀ ‘ਤੇ ਬਣਿਆ ਪੁਲ਼ ਹਾਦਸਾਗ੍ਰਸਤ ਹੋ ਗਿਆ ਹੈ। ਇੱਥੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਕੁਝ ਵਾਹਨ ਚਾਲਕ ਬਦਲਵੇਂ ਮਾਰਗ ਤੋਂ ਆਵਾਜਾਈ ਕਰ ਰਹੇ ਹਨ, ਪਰ ਲਿੰਕ ਰੋਡਜ਼ ‘ਤੇ ਢਿੱਗ ਡਿੱਗਣ ਨਾਲ ਆਵਾਜਾਈ ਠੱਪ ਹੋ ਗਈ।