ਬਕਰੀਦ ਮੌਕੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

TeamGlobalPunjab
1 Min Read

 ਈਦ-ਉੱਲ-ਅਜ਼ਹਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ।ਕੋਰੋਨਾ ਸੰਕਟ ਦਰਮਿਆਨ ਅੱਜ ਯਾਨੀ ਕਿ ਬੁੱਧਵਾਰ ਨੂੰ ਈਦ-ਉਲ-ਅਜਹਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਬਕਰੀਦ ਦੇ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਸਮੇਤ ਕਈ ਦਿੱਗਜ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ। ਈਦ ਦੀ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਲਿਖਿਆ,’ਈਦ ਮੁਬਾਰਕ! ਈਦ-ਉਲ-ਅਧਾ ‘ਤੇ ਤਹਿ ਦਿਲੋਂ ਸ਼ੁਭਕਾਮਨਾਵਾਂ। ਇਹ ਦਿਨ ਵਧੇਰੇ ਭਲੇ ਦੀ ਸੇਵਾ ਵਿਚ ਸਮੂਹਕ ਹਮਦਰਦੀ, ਸਦਭਾਵਨਾ ਅਤੇ ਸ਼ਮੂਲੀਅਤ ਦੀ ਭਾਵਨਾ ਨੂੰ ਅੱਗੇ ਵਧਾਏ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵਿਟ ‘ਚ ਲਿ ਖਿਆ ਕਿਸਾਰੇ ਦੇਸ਼ ਵਾਸੀਆਂ ਨੂੰ ਈਦ ਮੁਬਾਰਕ! ਈਦ-ਉਲ-ਅਜਹਾ ਪਿਆਰ, ਤਿਆਗ ਅਤੇ ਬਲੀਦਾਨ ਦੀ ਭਾਵਨਾ ਪ੍ਰਤੀ ਆਦਰ ਜ਼ਾਹਰ ਕਰਨ ਅਤੇ ਸਮਾਜ ‘ਚ ਏਕਤਾ ਅਤੇ ਭਾਈਚਾਰੇ ਲਈ ਮਿਲ ਕੇ ਕੰਮ ਕਰਨ ਦਾ ਤਿਉਹਾਰ ਹੈ। ਆਓ, ਅਸੀਂ ਕੋਵਿਡ-19 ਤੋਂ ਬਚਾਅ ਦੇ ਉਪਾਅ ਅਪਣਾਉਂਦੇ ਹੋਏ ਸਮਾਜ ਦੇ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਕਰਨ ਦਾ ਸੰਕਲਪ ਲਈਏ।

- Advertisement -

ਬਕਰੀਦ ਨੂੰ ਈਦ-ਉਲ-ਅਜ਼ਹਾ ਵੀ ਕਿਹਾ ਜਾਂਦਾ ਹੈ। ਅੱਜ ਦੇ ਤਿਉਹਾਰ ‘ਤੇ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਈਦ-ਉਲ-ਅਜ਼੍ਹਾ ਦਾ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖ਼ਤਮ ਹੋਣ ਤੋਂ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ।

Share this Article
Leave a comment