ਅੱਜ ਪੀ.ਐੱਮ. ਮੋਦੀ ਦੇਸ਼ ਨੂੰ ਸਮਰਪਿਤ ਕਰਨਗੇ 35 ਫਸਲਾਂ ਦੀਆਂ ਖ਼ਾਸ ਕਿਸਮਾਂ

TeamGlobalPunjab
1 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ  28 ਸਤੰਬਰ ਨੂੰ ਫਸਲਾਂ ਦੀਆਂ 35 ਵਿਸ਼ੇਸ਼ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ।ਇਸ ਤੋਂ ਇਲਾਵਾ ਪੀ.ਐੱਮ. ਦੁਆਰਾ ਨੈਸ਼ਨਲ ਇੰਸਟੀਚਿਊਟ ਆਫ ਬਾਇਓਟਿਕ ਸਟ੍ਰੈਸ ਟੌਲਰੈਂਸ ਰਾਏਪੁਰ ਦੇ ਨਵੇਂ ਕੰਪਲੈਸ ਦਾ ਵੀ ਉਦਘਾਟਨ ਕੀਤਾ ਜਾਵੇਗਾ। ਅੱਜ ਸਵੇਰੇ 11 ਵਜੇ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਅਤੇ ਪੀ.ਐੱਮ. ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਸ ਵਿੱਚ ਹਿੱਸਾ ਲੈਣਗੇ।ਇਸਦੇ ਨਾਲ ਹੀ, ਖੇਤੀਬਾੜੀ ਯੂਨੀਵਰਸਿਟੀਆਂ ਨੂੰ ਗ੍ਰੀਨ ਕੈਂਪਸ ਅਵਾਰਡ ਵੀ ਵੰਡੇ ਜਾਣਗੇ।

ਭਾਰਤੀ ਖੇਤੀ ਖੋਜ ਪ੍ਰੀਸ਼ਦ (ICAR) ਨੇ ਵਿਸ਼ੇਸ਼ ਗੁਣਾਂ ਵਾਲੀਆਂ ਫਸਲਾਂ ਦੀਆਂ ਇਹ ਕਿਸਮਾਂ ਵਿਕਸਤ ਕੀਤੀਆਂ ਹਨ। ਇਸਦਾ ਉਦੇਸ਼ ਕਿਸਾਨਾਂ ਨੂੰ ਉੱਚ ਆਮਦਨੀ ਵਾਲੀਆਂ ਫਸਲਾਂ ਦੇ ਆਪਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਜਲਵਾਯੂ ਦੇ ਅਨੁਕੂਲ ਤਕਨੀਕਾਂ ਨੂੰ ਅਪਣਾਉਣ ਲਈ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੀ.ਐੱਮ. ਕਈ ਤਰ੍ਹਾਂ ਦੀਆਂ ਫਸਲਾਂ ਦੇ ਤੋਹਫ਼ੇ ਦੇਸ਼ ਨੂੰ ਦੇਣ ਜਾ ਰਹੇ ਹਨ। ਇਸ ਸੂਚੀ ਵਿੱਚ ਛੌਲੇ ਦੀ ਅਜਿਹੀ ਫਸਲ ਵੀ ਰਹਿਣ ਵਾਲੀ ਹੈ ਜੋ ਆਸਾਨੀ ਨਾਲ ਸੋਕੇ ਦੀ ਮਾਰ ਝੱਲ ਸਕਦੀ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵਾਲੇ ਚੌਲ ਵੀ ਤਿਆਰ ਕੀਤੇ ਗਏ ਹਨ।  ਬਾਜਰਾ, ਮੱਕੀ, ਬਕਵੀਟ ਵਰਗੀਆਂ ਫਸਲਾਂ ਦੀਆਂ ਵੱਖ-ਵੱਖ ਕਿਸਮਾਂ ਵੀ ਦੇਸ਼ ਨੂੰ ਮਿਲਣ ਜਾ ਰਹੀਆਂ ਹਨ।

Share this Article
Leave a comment