ਅੰਮ੍ਰਿਤਸਰ: ਭਾਰਤ ਸਰਕਾਰ ਵੱਲੋਂ ਘਰਾਂ ਨੂੰ ਸਪਲਾਈ ਕਰਨ ਲਈ ਵਿਛਾਈ ਗਈ ਗੈਸ ਪਾਈਪ ਲਾਇਨ ਵਿੱਚ ਬੀਤੀ ਸ਼ਾਮ ਭਿਆਨਕ ਅੱਗ ਲੱਗ ਗਈ। ਇਹ ਘਟਨਾ ਥਾਣਾ ਵੇਰਕਾ ਖੇਤਰ ਦੇ ਇਲਾਕੇ ਅਜੀਤ ਨਗਰ ਨੇੜ੍ਹੇ ਵਾਪਰੀ ਹੈ। ਅੱਗ ਲੱਗਣ ਤੋਂ ਬਾਅਦ ਇਲਾਕੇ ਵਿੱਚ ਡਰ ਦਾ ਮਾਹੌਲ ਬਣ ਗਿਆ, ਪਰ ਇਹ ਅੱਗ ਰਿਹਾਇਸ਼ੀ ਇਲਾਕੇ ਤੋਂ ਕਾਫ਼ੀ ਦੂਰ ਖੇਤਾ ‘ਚ ਹੋਣ ਕਾਰਣ ਕਿਸੇ ਕਿਸਮ ਦਾ ਜਾਨੀ ਮਾਲੀ ਨੁਕਸਾਨ ਹੋਣੋ ਬਚ ਗਿਆ।
ਦੱਸ ਦਈਏ ਕਿ ਸ਼ਾਮ 6:30 ਵਜੇ ਦੇ ਕਰੀਬ ਵੇਰਕਾ ਦੇ ਬਾਹਰਵਾਰ ਖੇਤਾ ‘ਚ ਵਿਛਾਈ ਗੈਸ ਪਾਈਪ ਲਾਈਨ ਦੇ ਆਖਰੀ ਹਿੱਸੇ ‘ਚ ਅਚਾਨਕ ਅੱਗ ਦੀਆਂ ਲਪਟਾ ਅਸਮਾਨ ਵੱਲ ਵੱਧਦੀਆਂ ਸਥਾਨਕ ਵਾਸੀ ਇੱਕ ਦੁਕਾਨਦਾਰ ਨੌਜਵਾਨ ਸਲਮਾਨ ਖਾਨ ਪੁੱਤਰ ਨੂਰ ਸਲਾਮ ਅਹਿਮਦ ਨੇ ਮੌਕੇ ’ਤੇ ਪਹੁੰਚਕੇ ਜਮੀਨ ਅੰਦਰੋਂ ਅੱਗ ਬਾਹਰ ਆਉਂਦੀ ਵੇਖ ਅੱਗ ਬੁਝਾਊ ਅਮਲੇ ਨੂੰ ਜਾਣਕਾਰੀ ਦਿੱਤੀ।
ਜਾਣਕਾਰੀ ਮਿਲਣ ਤੋਂ ਬਾਅਦ ਗੱਡੀਆਂ ਸਮੇਤ ਅੱਗ ਬੁਝਾਓ ਅਮਲਾ ਘਟਨਾ ਵਾਲੀ ਥਾਂ ਉੱਤੇ ਪੁੱਜਾ ਤੇ ਅੱਗ ਨੂੰ ਪਾਣੀ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਹੋਰ ਭੜਕ ਗਈ, ਜਿਸ ਤੋਂ ਮਗਰੋਂ ਪਿੱਛੋਂ ਗੈਸ ਬੰਦ ਕਰਵਾਈ ਗਈ ਤਾਂ ਹੀ ਅੱਗ ’ਤੇ ਕਾਬੂ ਪਾਇਆ ਗਿਆ।