ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਤਸਵੀਰ ਕੀਤੀ ਸਾਂਝੀ, ਜੀ ਖਾਨ ਨੇ ਦੱਸੀ ਸੱਚਾਈ

TeamGlobalPunjab
2 Min Read

ਨਿਊਜ਼ ਡੈਸਕ: ਪੰਜਾਬੀ ਸਿੰਗਰ ਗੈਰੀ ਸੰਧੂ ਨੇ ਬੀਤੇ ਦਿਨੀਂ ਇੱਕ ਅਜਿਹੀ ਪੋਸਟ ਸਾਂਝੀ ਕੀਤੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਹੈਰਾਨ ਰਹਿ ਗਏ। ਗੈਰੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਪਹਿਲੀ ਵਾਰੀ ਆਪਣੇ ਪੁੱਤਰ ਦੀ ਵੀਡੀਓ ਸਾਂਝੀ ਕੀਤੀ।

ਜੀ ਹਾਂ, ਸੰਧੂ ਨੇ ਬੱਚੇ ਦੀ ਵੀਡੀਓ ਸਾਂਝੀ ਕਰਦੇ ਲਿਖਿਆ, “ਮੇਰਾ ਮੁੰਡਾ, ਹਾਂਜੀ ਬਿਲਕੁਲ ਸਹੀ ਮੇਰਾ ਪੁੱਤਰ ਅਵਤਾਰ ਸੰਧੂ”। ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਕਿ ਸੰਧੂ ਨੇ ਕਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁੱਝ ਵੀ ਸਾਂਝਾ ਨਹੀਂ ਕੀਤਾ, ਤੇ ਅਚਾਨਕ ਇਹ ਬੇਟੇ ਦੀ ਵੀਡੀਓ ਕਿਵੇਂ ਸਾਹਮਣੇ ਆਈ।

 

View this post on Instagram

 

- Advertisement -

A post shared by Garry Sandhu (@officialgarrysandhu)

ਇਸ ਵੀਡੀਓ ਨੂੰ ਹੁਣ ਲੱਖਾਂ ਲੋਕ ਦੇਖ ਚੁੱਕੇ ਹਨ ਤੇ ਮਿਲੇ ਜੁਲੇ ਰੀਐਕਸ਼ਨ ਦੇ ਰਹੇ ਹਨ। ਕੋਈ ਪੁੱਛ ਰਿਹਾ ਹੈ ਕਿ, ‘ਵਿਆਹ ਕਦੋਂ ਹੋਇਆ?’ ਕੋਈ ਸਵਾਲ ਕਰ ਰਿਹਾ ਹੈ ਕਿ, ‘ਬੱਚਾ ਕਿੱਥੋਂ ਆਇਆ?’

ਇੱਕ ਯੂਜ਼ਰ ਨੇ ਕਮੈਂਟ ਕੀਤਾ, ‘ਲੱਗਦਾ ਇਹ ਬੱਚਾ  ਤੁਸੀਂ ਫ਼ਲਿੱਪਕਾਰਟ ਤੋਂ ਆਰਡਰ ਕੀਤਾ ਹੈ।’

ਇਸ ਤੋਂ ਇਲਾਵਾ ਗੈਰੀ ਸੰਧੂ ਦੇ ਕਰੀਬੀ ਪੰਜਾਬੀ ਗਾਇਕ ਜੀ ਖਾਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ਕਿ ‘ਓਏ ਮੇਰਾ ਭਤੀਜਾ ਅਵਤਾਰ ਸੰਧੂ ਹਾਂਜੀ, ਮੈਂ ਇਸਦਾ ਚਾਚਾ’

- Advertisement -

 

View this post on Instagram

 

A post shared by G Khan (@officialgkhan)

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment