ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਵੱਡੀ ਵਾਰਦਾਤ ਸਾਹਮਣੇ ਆਈ ਹੈ। ਦਿਨ ਦਿਹਾੜੇ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ‘ਤੇ ਦੋ ਮੋਟਰਸਾਇਕਲਾਂ ‘ਤੇ ਆਏ ਲਗਭਗ 5 ਨੌਜਵਾਨਾਂ ਨੇ ਮੋੜ ਤੇ ਖੜੇ ਨੌਜਵਾਨ ਸ਼ਾਮ ਲਾਲ ਉਰਫ ਸ਼ਾਮਾ ‘ਤੇ ਫਾਇਰਿੰਗ ਕਰ ਦਿੱਤੀ।
ਇਸ ਘਟਨਾ ਦੌਰਾਨ ਸ਼ਾਮ ਲਾਲ ਤੇ ਉਸ ਦਾ ਇੱਕ ਸਾਥੀ ਕੁੱਕੂ ਗੰਭੀਰ ਜਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ ਇਨ੍ਹਾਂ ਚੋਂ 36 ਸਾਲਾ ਸ਼ਾਮ ਲਾਲ ਦੀ ਮੌਤ ਹੋ ਗਈ।
ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਘਟਨਾ ਦੀ ਸੂਚਨਾ ਮਿਲਦਿਆ ਹੀ ਮੌਕੇ ‘ਤੇ ਪਹੁੰਚੇ। ਉਹਨਾਂ ਕਿਹਾ ਕਿ ਇਹ ਮਾਮਲਾ ਗੈਂਗਵਾਰ ਦਾ ਹੈ। ਜੋ ਵਿਅਕਤੀ ਮਾਰਿਆ ਗਿਆ ਉਸ ‘ਤੇ 5 ਦੇ ਲਗਭਗ ਪਰਚੇ ਸਨ। ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।