ਨਿਊਜ਼ ਡੈਸਕ: ਭਗੌੜੇ ਵਿਜੇ ਮਾਲਿਆ, ਨੀਰਵ ਮੋਦੀ ਅਤੇ ਸੰਜੇ ਭੰਡਾਰੀ ਨੂੰ ਜਲਦੀ ਹੀ ਫੜ ਕੇ ਭਾਰਤ ਲਿਆਂਦਾ ਜਾ ਸਕਦਾ ਹੈ। ਸੀਬੀਆਈ-ਈਡੀ ਅਤੇ NIA ਦੀ ਟੀਮ ਜਲਦੀ ਹੀ ਬਰਤਾਨੀਆ ਜਾ ਸਕਦੀ ਹੈ। ਏਜੰਸੀ ਦੀ ਉੱਚ ਪੱਧਰੀ ਟੀਮ ਤਿੰਨੋਂ ਭਗੌੜਿਆਂ ਨੂੰ ਫੜ ਕੇ ਭਾਰਤ ਵਾਪਿਸ ਲਿਆ ਸਕਦੀ ਹੈ। ਤਿੰਨਾਂ ਨੂੰ ਹਵਾਲਗੀ ਤਹਿਤ ਭਾਰਤ ਲਿਆਂਦਾ ਜਾਵੇਗਾ।
ਦੱਸ ਦੇਈਏ ਕਿ ਭਗੌੜੇ ਵਿਜੇ ਮਾਲਿਆ, ਨੀਰਵ ਮੋਦੀ ਅਤੇ ਸੰਜੇ ਭੰਡਾਰੀ ਭਾਰਤ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਘੋਟਾਲਾ ਕਰਕੇ ਵਿਦੇਸ਼ ਭੱਜ ਗਏ ਹਨ। ਇਹ ਤਿੰਨੋਂ ਭਗੌੜੇ ਬਰਤਾਨੀਆ ਵਿੱਚ ਹਨ ਅਤੇ ਉਥੋਂ ਦੀਆਂ ਅਦਾਲਤਾਂ ਵਿੱਚ ਅਪੀਲਾਂ ਦਾਇਰ ਕਰ ਚੁੱਕੇ ਹਨ। ਜਿਸ ਕਾਰਨ ਉਨ੍ਹਾਂ ਨੂੰ ਭਾਰਤ ਲਿਆਉਣ ਵਿੱਚ ਅੜਿੱਕਾ ਹੈ। ਪਰ ਹੁਣ ਜਦੋਂ ਭਾਰਤੀ ਏਜੰਸੀਆਂ ਦੀਆਂ ਟੀਮਾਂ ਯੂਕੇ ਜਾ ਰਹੀਆਂ ਹਨ ਤਾਂ ਉਮੀਦ ਹੈ ਕਿ ਤਿੰਨਾਂ ਨੂੰ ਫੜ ਕੇ ਜਲਦੀ ਹੀ ਭਾਰਤ ਵਾਪਿਸ ਲਿਆਂਦਾ ਜਾਵੇਗਾ।
ਭਾਰਤ ਸਰਕਾਰ ਨੇ ਬ੍ਰਿਟੇਨ ‘ਚ ਬੈਠੇ ਭਗੌੜਿਆਂ ਨੂੰ ਫੜਨ ਲਈ ਵੱਡਾ ਕਦਮ ਚੁੱਕਿਆ ਹੈ । ਉਨ੍ਹਾਂ ਨੂੰ ਵਿਦੇਸ਼ ਤੋਂ ਵਾਪਿਸ ਲਿਆਉਣ ਲਈ ਕੇਂਦਰੀ ਏਜੰਸੀਆਂ ਈਡੀ, ਸੀਬੀਆਈ ਅਤੇ ਐਨਆਈਏ ਦੀ ਟੀਮ ਬਣਾਈ ਹੈ। ਇਸ ਟੀਮ ਵਿੱਚ ਤਿੰਨੋਂ ਏਜੰਸੀਆਂ ਦੇ ਉੱਚ ਪੱਧਰੀ ਅਧਿਕਾਰੀ ਹਨ। ਜੋ ਬਰਤਾਨੀਆ ਜਾ ਕੇ ਤਿੰਨਾਂ ਭਗੌੜਿਆਂ ਨੂੰ ਹਵਾਲਗੀ ਤਹਿਤ ਵਾਪਿਸ ਭਾਰਤ ਲੈ ਕੇ ਆਉਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।