ਨਵਾਂ ਸਾਲ 2023 ਸ਼ੁਰੂ ਹੋ ਗਿਆ ਹੈ ਅਤੇੇ ਸ਼ੁਰੂ ਹੁੰਦਿਆਂ ਹੀ ਹਰ ਸਾਲ ਦੀ ਤਰ੍ਹਾਂ ਕਈ ਬਦਲਾਅ ਆਉਂਦੇ ਹਨ। ਇਸ ਵਾਰ ਵੀ ਕੁਝ ਬਦਲਾਅ ਸਿੱਧੇ ਤੁਹਾਡੀ ਜੇਬ ਤੇ ਅਸਰ ਕਰਨ ਜਾ ਰਹੇ ਹਨ । ਇਨ੍ਹਾਂ ਬਦਲਾਵਾਂ ‘ਚ ਛੋਟੀਆਂ ਬੱਚਤ ਸਕੀਮਾਂ ‘ਤੇ ਵਿਆਜ, ਕਮਰਸ਼ੀਅਲ ਗੈਸ ਸਿਲੰਡਰ ਦੀਆਂ ਦਰਾਂ, ਵਾਹਨਾਂ ਦੀਆਂ ਕੀਮਤਾਂ ਤੇ ਬੈਂਕ ਲਾਕਰ ਸ਼ਾਮਲ ਹਨ।
ਇਸ ਵਾਰ ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ ‘ਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸਰਕਾਰ ਵੱਲੋਂ ਵਿਆਜ ਦਰ ‘ਚ 1.1 ਫੀਸਦੀ ਤਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਡਾਕਖਾਨੇ ਦੀ ਇਕ ਸਾਲ ਦੀ ਮਿਆਦੀ ਜਮ੍ਹਾਂ ਰਾਸ਼ੀ ‘ਤੇ ਵਿਆਜ 5.50 ਫੀਸਦੀ ਤੋਂ ਵਧ ਕੇ 6.60 ਫੀਸਦੀ ਹੋ ਗਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸੇਵਿੰਗ ਸਰਟੀਫਿਕੇਟ ‘ਤੇ 7.00 ਫੀਸਦੀ ਵਿਆਜ, ਕਿਸਾਨ ਵਿਕਾਸ ਪੱਤਰ ‘ਤੇ 7.20 ਫੀਸਦੀ ਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ‘ਤੇ 8.00 ਫੀਸਦੀ ਵਿਆਜ ਮਿਲੇਗਾ।
ਗੈਸ ਸਿਲੰਡਰ ਦੀ ਕੀਮਤ ਵਿਚ ਵਾਧਾ
1 ਜਨਵਰੀ 2023 ਤੋਂ ਦੇਸ਼ ‘ਚ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਦਿੱਲੀ ਵਿਚ 1769 ਰੁਪਏ, ਕੋਲਕਾਤਾ ਵਿੱਚ 1870 ਰੁਪਏ, ਮੁੰਬਈ ਵਿੱਚ 1721 ਰੁਪਏ ਅਤੇ ਚੇਨਈ ਵਿੱਚ 1917 ਰੁਪਏ ਵਿੱਚ ਉਪਲਬਧ ਹੈ।
ਗੱਡੀਆਂ ਦੀ ਕੀਮਤ ਵੀ ਹੋਇਆ ਵਾਧਾ –
1 ਜਨਵਰੀ 2023 ਤੋਂ ਦੇਸ਼ ਵਿਚ ਕਈ ਵੱਡੇ ਬ੍ਰਾਂਡਾਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਇਸ ਵਿਚ ਟਾਟਾ, ਹੁੰਡਈ, ਕੀਆ, ਐਮਜੀ ਮੋਟਰਜ਼, ਮਰਸੀਡੀਜ਼ ਤੇ ਔਡੀ ਦੇ ਨਾਂ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ 90,000 ਰੁਪਏ ਤੋਂ ਲੈ ਕੇ ਪੰਜ ਫ਼ੀਸਦ ਤਕ ਆਪਣੀਆਂ ਗੱਡੀਆਂ ਦੀ ਕੀਮਤ ਵਧਾਈ ਹੈ।