ਫਰਿਜ਼ਨੋ ਵਿਖੇ ਪੰਜਾਬੀ ਟਰੱਕਰਜ਼ ਨੇ ਫ਼ਾਇਰ ਫ਼ਾਈਟਰਾ ਨੂੰ ਛਕਾਇਆ ਫ੍ਰਰੀ ਭੋਜਨ

TeamGlobalPunjab
1 Min Read
ਫਰਿਜ਼ਨੋ ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : 911 ਦੀ ਵੀਹਵੀਂ ਬਰਸੀ ਨੂੰ ਮੁੱਖ ਰੱਖਦਿਆਂ ਕੈਲੀਫੋਰਨੀਆਂ ਦੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾ ਨੇ ਫਰਿਜ਼ਨੋ ਸ਼ਹਿਰ ਦੇ ਫਾਇਰ ਫਾਈਟਰਾਂ ਨੂੰ ਡਾਊਨ-ਟਾਊਨ ਦੇ ਮੇਨ ਫਾਇਰ ਹੈਡ-ਕੁਆਟਰ ਵਿਖੇ ਫ੍ਰਰੀ ਬਰੇਕਫਾਸਟ ਅਤੇ ਲੰਚ ਖਵਾਕੇ ਉਹਨਾਂ ਦੀ ਸਰਵਿਸ ਨੂੰ ਸਲਿਊਟ ਕੀਤਾ ਅਤੇ ਇਸ ਮੌਕੇ ਪੰਜਾਬੀ ਟਰੱਕਰ ਬੁਲਾਰੇ ਨੇ ਕਿਹਾ ਕਿ ਅਗਰ ਫ਼ਾਇਰ ਫਾਈਟਰ ਆਪਣੀ ਜਾਨ ਤੇ ਖੇਡਕੇ ਅੱਗ ਦੀਆਂ ਲਪਟਾਂ ਅੱਗੇ ਹਿੱਕ ਡਾਹਕੇ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਦੇ ਹਨ,ਤਾਂਹੀ  ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸਾਉਂਦੇ ਹਾਂ ।
ਇਸ ਮੌਕੇ ਫ਼ਾਇਰ ਚੀਫ਼ ਕੈਰੀ ਹਿੱਲ ਡੌਨਸ ਨੇ ਸਮੂਹ ਪੰਜਾਬੀ ਟਰੱਕ ਡਰਾਈਵਰ ਵੀਰਾ ਦਾ ਇਸ ਅਨੋਖੇ ਗਿੱਫਟ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਟਰੱਕ ਡਰਾਈਵਰ ਸੈਕਰਾਮੈਟੋ ,ਸਟਾਕਟਨ, ਮਨਟਿਕਾ, ਲਵਿਗਸਟਨ, ਡਲਹਾਈ, ਫੁਨਟਾਨਾ, ਬੇਕਰਸਫੀਲਡ, ਫੌਲਰ, ਫਰਿਜਨੋ, ਕਲੋਵਸ ਆਦਿ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ। ਇਸ ਸਮਾਗਮ ਦੀ ਕਵਰੇਜ਼ ਵਾਸਤੇ ਟਰੱਕਰ ਵੀਰਾ ਨੇ ਸਮੁੱਚੇ ਪੰਜਾਬੀ ਮੀਡੀਏ ਦਾ ਕਵਰੇਜ਼ ਲਈ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਉਚੇਚੇ ਤੌਰ ਤੇ ਪਹੁੰਚੀ ਹੋਈ ਸੀ। ਸਮਾਪਤੀ ਮੌਕੇ ਆਏ ਹੋਏ ਸਾਰੇ ਟਰੱਕਰ ਭਰਾਵਾਂ ਨੇ ਕਰੀ ਪੀਜੇ ਤੇ ਬੈਠ ਕੇ ਲੰਚ ਕੀਤਾ ਅਤੇ ਆਉਣ ਵਾਸੇ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਟਾਦਰਾ ਕੀਤਾ।
Share This Article
Leave a Comment