ਕੈਨੇਡਾ ‘ਚ ਚਾਰ ਪੰਜਾਬੀ ਚੋਰੀ ਤੇ ਨਸ਼ਾ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਚਾਰ ਪੰਜਾਬੀਆਂ ਨੂੰ ਚੋਰੀ ਸਣੇ ਨਸ਼ਾ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਨਟਾਰੀਓ ਵਿਨਸ਼ੀਅਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੋਲਟਨ ਦੇ ਇਕ ਹੋਟਲ ਵਿਚ ਮਾਰੇ ਗਏ ਛਾਪੇ ਦੌਰਾਨ ਇਕ ਲੱਖ ਡਾਲਰ ਤੋਂ ਵੱਧ ਮੁੱਲ ਦੇ ਚੋਰੀ ਕੀਤੇ ਚੈਕ, ਸ਼ਨਾਖਤੀ ਕਾਰਡ ਅਤੇ ਨਿਜੀ ਜਾਣਕਾਰੀ ਵਾਲੇ ਦਸਤਾਵੇਜ਼ ਬਰਾਮਦ ਕੀਤੇ ਗਏ।

ਓਨਟਾਰੀਓ ਵਿਨਸ਼ੀਅਲ ਪੁਲਿਸ ਮੁਤਾਬਕ ਅਦਾਲਤੀ ਪ੍ਰਵਾਨਗੀ ਦੇ ਆਧਾਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਨਸ਼ੀਲ ਪਦਾਰਥ ਵੀ ਬਰਾਮਦ ਹੋਏ ਜਦਕਿ ਇਕ ਇਕ ਵਾਇਰਲੈਸ ਪ੍ਰਿੰਟਰ, ਚੈਕਾਂ ਨਾਲ ਛੇੜਛਾੜ ਲਈ ਵਰਤੇ ਜਾਣ ਵਾਲੇ ਔਜ਼ਾਰ ਅਤੇ ਚੋਰੀ ਦਾ ਕੁਝ ਸਮਾਨ ਵੀ ਬਰਾਮਦ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਬਰੈਂਪਟਨ ਵਾਸੀ 21 ਸਾਲਾ ਪ੍ਰਦੀਪ ਸਿੰਘ, 44 ਸਾਲਾ ਨਿਰਮਲ ਢਿੱਲੋਂ, 45 ਸਾਲ ਦੇ ਗੁਰਦੀਪ ਬੈਂਸ ਅਤੇ ਮਿਸੀਸਾਗਾ ਦੇ 21 ਸਾਲਾ ਗੁਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ।

ਔਰੇਂਜਵਿਲ ਸਥਿਤ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਇਨ੍ਹਾਂ ਦੀ ਪੇਸ਼ੀ 31 ਮਈ ਨੂੰ ਹੋਵੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕਈ ਹੋਰ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

- Advertisement -

Share this Article
Leave a comment