ਚੂੜੀਆਂ ਵੇਚਣ ਵਾਲੇ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ  ਨੇ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

TeamGlobalPunjab
2 Min Read

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਚੂੜੀਆਂ ਵੇਚਣ ਵਾਲੇ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ  ਨੇ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੂੜੀਆਂ ਵੇਚਣ ਵਾਲਾ ਵਿਅਕਤੀ ਕਥਿਤ ਤੌਰ ’ਤੇ ਆਪਣੀ ਗ਼ਲਤ ਪਛਾਣ ਦੱਸ ਕੇ ਔਰਤਾਂ ਨੂੰ ਸਾਮਾਨ ਵੇਚ ਰਿਹਾ ਸੀ। ਇਸ ਕਾਰਨ ਭੀੜ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ।

 ਬਾਣਗੰਗਾ  ਪੁਲਿਸ ਥਾਣੇ ਦੇ ਇੰਚਾਰਜ ਰਾਜੇਂਦਰ ਸੋਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਗੋਵਿੰਦ ਨਗਰ ‘ਚ ਐਤਵਾਰ ਦੁਪਹਿਰ ਚੂੜੀ ਵਪਾਰੀ ਤਸਲੀਮ ਅਲੀ (25) ਨੂੰ ਕੁੱਟਣ ਵਾਲੇ ਸਮੂਹ ‘ਚ ਸ਼ਾਮਲ ਰਾਕੇਸ਼ ਪੰਵਾਰ (38), ਵਿਕਾਸ ਮਾਲਵੀਏ (27), ਰਾਜਕੁਮਾਰ ਭਟਨਾਗਰ (27) ਅਤੇ ਵਿਵੇਕ ਵਿਆਸ (35) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ ਚੂੜੀ ਵਪਾਰੀ ਨਾਲ ਕੁੱਟਮਾਰ ਦੇ ਵੀਡੀਓ ਆਧਾਰ ‘ਤੇ ਇਸ ਸਮੂਹ ‘ਚ ਸ਼ਾਮਲ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਵੀ ਦੱਸਿਆ ਸੀ ਕਿ ਪੁਲਿਸ ਅਲੀ ਖ਼ਿਲਾਫ਼ ਲੱਗੇ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ। ਭੋਪਾਲ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਭਾਜਪਾ ਦੀ ਸੱਤਾ ਵਾਲੇ ਸੂਬੇ ਵਿੱਚ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਦਖ਼ਲ ਅੰਦਾਜ਼ੀ ਨਾ ਕਰਨ। ਗ਼ੌਰਤਲਬ ਹੈ ਕਿ ਇਕ ਦਿਨ ਪਹਿਲਾਂ ਓਵਾਇਸੀ ਨੇ ਕਿਹਾ ਸੀ ਕਿ ਇੰਦੌਰ ਵਿੱਚ ਚੂੜੀਆਂ ਵੇਚਣ ਵਾਲੇ ’ਤੇ ਹਮਲਾ ਕਰਨ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment